ਟੀਮ ਇੰਡੀਆ ਨੂੰ ਝਟਕਾ ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ
ਬੁਮਰਾਹ ਨੇ ਬੀਸੀਸੀਆਈ ਨੂੰ ਨਾ ਖੇਡਣ ਦੀ ਕੀਤੀ ਸੀ ਬੇਨਤੀ
ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਨਹੀਂ ਖੇਡਣਗੇ। ਚੌਥਾ ਟੈਸਟ ਮੈਚ 4 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਭਾਰਤੀ ਟੀਮ ਇਸ ਸਮੇਂ ਚਾਰ ਟੈਸਟ ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਹੈ। ਜਸਪ੍ਰੀਤ ਬੁਮਰਾਹ ਨੇ ਬੀਸੀਸੀਆਈ ਨੂੰ ਉਸ ਨੂੰ ਚੌਥੇ ਟੈਸਟ ਤੋਂ ਛੁੱਟੀ ਦੇਣ ਦੀ ਬੇਨਤੀ ਕੀਤੀ ਸੀ। ਤੀਸਰੇ ਟੈਸਟ ਮੈਚ ਵਿਚ ਭਾਰਤ ਨੇ ਮਹਿਮਾਨ ਟੀਮ ਨੂੰ 10 ਵਿਕਟਾਂ ਨਾਲ ਬੁਰੀ ਤਰ੍ਹਾਂ ਹਰਾਇਆ ਸੀ।
ਜਸਪ੍ਰੀਤ ਬੁਮਰਾਹ ਨੇ ਅਹਿਮਦਾਬਾਦ 'ਚ ਤੀਜੇ ਟੈਸਟ ਮੈਚ' ਚ ਸਿਰਫ ਛੇ ਓਵਰ ਉਹਨਾਂ ਨੇ ਪਹਿਲੀ ਪਾਰੀ ਵਿਚ ਸੁੱਟੇ ਸਨ। ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਚੌਥੇ ਟੈਸਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਉਸਨੇ ਬੋਰਡ ਨੂੰ ਸੂਚਿਤ ਕੀਤਾ ਸੀ ਕਿ ਉਹ ਚੌਥੇ ਟੈਸਟ ਲਈ ਉਪਲਬਧ ਨਹੀਂ ਹੋਵੇਗਾ। ਹਾਲਾਂਕਿ, ਇਹ ਨਿੱਜੀ ਕਾਰਨ ਕੀ ਹੈ, ਇਹ ਸਪਸ਼ਟ ਨਹੀਂ ਹੋ ਸਕਿਆ, ਪਰ ਬੀਸੀਸੀਆਈ ਨੇ ਬੁਮਰਾਹ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।