ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਹਿੰਦੂ ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਲੈਫ਼ਟੀਨੈਂਟ ਕਰਨਲ
ਤਰੱਕੀ ਪਾਉਣ ਵਾਲੇ ਦੋਵੇਂ ਅਫ਼ਸਰ ਸਿੰਧ ਦੇ ਆਰਮੀ ਮੈਡੀਕਲ ਨਾਲ ਸਬੰਧਤ ਹਨ।
In a First, Two Hindu Officers Promoted to Lieutenant Colonel Rank in Pak Army
ਇਸਲਾਮਾਬਾਦ : ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਫ਼ੌਜ ਨੇ 2 ਹਿੰਦੂ ਅਫ਼ਸਰਾਂ ਨੂੰ ਲੈਫ਼ਟੀਨੈਂਟ ਕਰਨਲ ਦੇ ਅਹੁਦੇ ’ਤੇ ਤਰੱਕੀ ਦਿਤੀ ਹੈ। ਪਾਕਿਸਤਾਨ ਦੇ ਅਖ਼ਬਾਰ ’ਡਾਨ’ ਦੀ ਰਿਪੋਰਟ ਮੁਤਾਬਕ ਤਰੱਕੀ ਪਾਉਣ ਵਾਲੇ ਦੋਵੇਂ ਅਫ਼ਸਰ ਸਿੰਧ ਦੇ ਆਰਮੀ ਮੈਡੀਕਲ ਨਾਲ ਸਬੰਧਤ ਹਨ।
ਸਾਲ 1981 ਵਿਚ ਜਨਮੇ ਮੇਜਰ ਡਾਕਟਰ ਕੈਲਾਸ਼ ਕੁਮਾਰ ਸਿੰਧ ਦੇ ਥਾਰਪਾਰਕਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਹ 2008 ਵਿਚ ਫ਼ੌਜ ਵਿਚ ਭਰਤੀ ਹੋਏ ਸਨ। ਉਥੇ ਹੀ ਦੂਜੇ ਪਾਸੇ ਮੇਜਰ ਡਾਕਟਰ ਅਨਿਲ ਕੁਮਾਰ ਸਿੰਧ ਦੇ ਬਦੀਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ 2007 ਵਿਚ ਫ਼ੌਜ ਵਿਚ ਭਰਤੀ ਹੋਏ ਸਨ।