ਦੇਸ਼ ਦੇ ਹਾਲਾਤ ਦੇਖ ਫੁੱਟਬਾਲ ਮੈਚ ਦੌਰਾਨ ਭਾਵੁਕ ਹੋਏ ਖਿਡਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਟੈਨਿਸ ਸਟਾਰ ਸਰਗੇਈ ਸਟਾਖੋਵਸਕੀ ਨੇ ਫ਼ੌਜ ਵਿਚ ਭਰਤੀ ਹੋਣ ਦਾ ਕੀਤਾ ਫ਼ੈਸਲਾ 

Players get emotional during football matches watching the situation in the country

ਕੀਵ : ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਹਾਲਾਤ ਵਿਗੜਦੇ ਜਾ ਰਹੇ ਹਨ। ਜੰਗ ਦਾ ਅਸਰ ਖੇਡ 'ਤੇ ਵੀ ਪਿਆ ਹੈ। ਯੂਕਰੇਨ ਦੇ ਟੈਨਿਸ ਖਿਡਾਰੀ ਸਰਗੇਈ ਸਟਾਖੋਵਸਕੀ ਨੇ ਫ਼ੌਜ ਵਿਚ ਭਰਤੀ ਹੋਣ ਦਾ ਫ਼ੈਸਲਾ ਲਿਆ ਹੈ। 36 ਸਾਲਾ ਸਰਗੇਈ ਨੇ 2013 ਵਿੰਬਲਡਨ ਵਿੱਚ ਰੋਜਰ ਫੈਡਰਰ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਲੀਗ 'ਚ ਮੈਨਚੈਸਟਰ ਯੂਨਾਈਟਿਡ ਅਤੇ ਵਾਟਫੋਰਡ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੈਨਚੈਸਟਰ ਸਿਟੀ ਦੇ ਡਿਫੈਂਡਰ ਅਲੈਗਜ਼ੈਂਡਰ ਜਿਨਚੇਨਕੋ ਵੀ ਆਪਣੇ ਦੇਸ਼ ਦੀ ਹਾਲਤ ਦੇਖ ਕੇ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਏ।

ਉਨ੍ਹਾਂ ਨੇ ਆਪਣੇ ਸਾਥੀ ਯੂਕਰੇਨੀ ਖਿਡਾਰੀ ਵਿਟਾਲੀ ਮਾਈਕੋਲੇਨਕੋ ਨੂੰ ਗਲੇ ਲਗਾਇਆ ਅਤੇ ਬਹੁਤ ਰੋਏ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਖੇਡ ਦੌਰਾਨ ਆਪਣੇ ਦੇਸ਼ ਦਾ ਸਮਰਥਨ ਕਰ ਰਹੇ ਯੂਕਰੇਨ ਦੇ ਲੋਕਾਂ ਨੇ ਵੀ ਆਪਣੇ ਦੇਸ਼ ਦੇ ਸਮਰਥਨ 'ਚ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ। ਮੈਚ ਦੌਰਾਨ ਦਰਸ਼ਕ ਯੂਕਰੇਨ ਦੇ ਝੰਡੇ ਅਤੇ ਬੈਨਰ ਨਾਲ ਆਪਣੇ ਦੇਸ਼ ਦਾ ਸਮਰਥਨ ਕਰਦੇ ਨਜ਼ਰ ਆਏ। 

ਟੈਨਿਸ ਖਿਡਾਰੀ ਸਰਗੇਈ ਸਟਾਖੋਵਸਕੀ ਨੇ ਕਿਹਾ, 'ਬੇਸ਼ੱਕ ਮੈਂ ਆਪਣੇ ਦੇਸ਼ ਲਈ ਲੜਨ ਲਈ ਤਿਆਰ ਹਾਂ। ਇਹੀ ਕਾਰਨ ਹੈ ਕਿ ਮੈਂ ਯੂਕਰੇਨ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਪਿਛਲੇ ਹਫ਼ਤੇ ਰਿਜ਼ਰਵ ਲਈ ਸਾਈਨ ਅੱਪ ਕੀਤਾ ਸੀ। ਮੇਰੇ ਕੋਲ ਫ਼ੌਜੀ ਤਜਰਬਾ ਨਹੀਂ ਹੈ ਪਰ ਮੇਰੇ ਕੋਲ ਨਿੱਜੀ ਤੌਰ 'ਤੇ ਬੰਦੂਕ ਚਲਾਉਣ ਦਾ ਤਜਰਬਾ ਹੈ। ਮੇਰੇ ਪਿਤਾ ਅਤੇ ਭਰਾ ਡਾਕਟਰ ਹਨ। ਉਹ ਤਣਾਅ ਵਿਚ ਹਨ ਅਤੇ ਬੇਸਮੈਂਟ ਵਿਚ ਸੌਂ ਰਹੇ ਹਨ।'

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੂਸੀ ਟੈਨਿਸ ਖਿਡਾਰੀ ਨੇ ਵੀ ਇਹ ਯੁੱਧ ਬੰਦ ਕਰਨ ਦੀ ਅਪੀਲ ਕੀਤੀ ਸੀ। ਟੈਨਿਸ ਖਿਡਾਰੀ ਆਂਦਰੇ ਰੁਬਲੇਵ ਦੁਬਈ 'ਚ ਟੈਨਿਸ ਟੂਰਨਾਮੈਂਟ 'ਚ ਹਿੱਸਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸੈਮੀਫਾਈਨਲ ਮੈਚ ਦੌਰਾਨ ਵੱਡਾ ਸੰਦੇਸ਼ ਦਿੱਤਾ ਅਤੇ ਲੜਾਈ ਨਾ ਕਰਨ ਦੀ ਅਪੀਲ ਕੀਤੀ। ਰੂਬਲੇਵ ਨੇ ਟੈਨਿਸ ਕੋਰਟ ਕੈਮਰੇ ਦੇ ਲੈਂਜ਼ 'ਤੇ ਲਿਖਿਆ 'No War Please'