ਕੈਨੇਡਾ ਨੇ ਰੂਸ ਦੇ 4 ਡਿਪਲੋਮੈਟਾਂ ਨੂੰ ਸੁਣਾਇਆ 'ਦੇਸ਼ ਨਿਕਾਲੇ' ਦਾ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਨੇ ਇੰਗਲੈਂਡ ਵਿਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਅਟੈਕ ਕਾਰਨ ਰੂਸ ਦੇ ਚਾਰ ਰਾਜਦੂਤਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਹੈ। ਇਸ ਕਾਰਵਾਈ ਵਿਚ 7 ਰੂਸੀ

Canada to Expel 4 Russian Diplomats

ਓਟਾਵਾ : ਕੈਨੇਡਾ ਨੇ ਇੰਗਲੈਂਡ ਵਿਚ ਸਾਬਕਾ ਜਾਸੂਸ 'ਤੇ ਨਰਵ ਏਜੰਟ ਅਟੈਕ ਕਾਰਨ ਰੂਸ ਦੇ ਚਾਰ ਰਾਜਦੂਤਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਹੁਕਮ ਸੁਣਾਇਆ ਹੈ। ਇਸ ਕਾਰਵਾਈ ਵਿਚ 7 ਰੂਸੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ 'ਚ ਓਟਾਵਾ ਦੀ ਰਸ਼ੀਅਨ ਫ਼ੈਡਰੇਸ਼ਨ ਦੀ ਅੰਬੈਸੀ ਦੇ ਡਿਪਲੋਮੈਟਿਕ ਸਟਾਫ਼ ਸਣੇ ਮਾਂਟੇਰੀਅਲ ਕੌਂਸਲੇਟ ਦਾ ਸਟਾਫ਼ ਵੀ ਸ਼ਾਮਲ ਹੈ।

ਵਿਦੇਸ਼ ਮਾਮਲਿਆਂ ਦੀ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਜਾਰੀ ਇਕ ਬਿਆਨ ਵਿਚ ਆਖਿਆ ਕਿ ਚਾਰਾਂ ਵਿਅਕਤੀਆਂ ਦੀ ਪਹਿਚਾਣ ਇੰਗਲੈਂਡ ਦੇ ਇੰਟੈਲੀਜੈਂਸ ਅਫ਼ਸਰਾਂ ਵਜੋਂ ਹੋਈ ਹੈ, ਜਿਨ੍ਹਾਂ 'ਤੇ ਕੈਨੇਡਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਜਾਂ ਲੋਕਤੰਤਰ 'ਚ ਦਖ਼ਲ ਦੇਣ ਲਈ ਆਪਣੇ ਰੁਤਬੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।

ਫ੍ਰੀਲੈਂਡ ਨੇ 4 ਮਾਰਚ ਦੀ ਘਟਨਾ ਦੇ ਸਬੰਧ ਵਿਚ ਬੋਲਦਿਆਂ ਆਖਿਆ ਕਿ ਇਹ ਇਕ ਨਿੰਦਣਯੋਗ, ਘਿਨਾਉਣੀ ਤੇ ਲਾਪਰਵਾਹੀ ਵਾਲੀ ਘਟਨਾ ਸੀ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਦਿਤਾ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਿਆਟਲ 'ਚ ਰੂਸੀ ਵਣਜ ਸਫ਼ਾਰਤਖ਼ਾਨੇ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਸੀ। ਟਰੰਪ ਨੇ ਬ੍ਰਿਟੇਨ 'ਚ ਸਾਬਕਾ ਰੂਸੀ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਦੇ 60 ਡਿਪਲੋਮੈਟਸ ਨੂੰ ਦੇਸ਼ ਵਿਚੋਂ ਕੱਢਣ ਦਾ ਹੁਕਮ ਦਿਤਾ ਸੀ। ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਵੀ ਚਾਰ ਰੂਸੀ ਡਿਪਲੋਮੈਟਾਂ ਨੂੰ ਕੱਢਣ ਦੀ ਪੁਸ਼ਟੀ ਕੀਤੀ ਹੈ। ਓਧਰ ਪੋਲੈਂਡ 'ਚ ਰੂਸ ਦੇ ਚਾਰ ਡਿਪਲੋਮੈਟ ਕੱਢੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਬ੍ਰਿਟੇਨ ਨੇ ਰੂਸ ਦੇ 23 ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦਿਤਾ ਗਿਆ ਸੀ। ਲਗਾਤਾਰ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਨਾਲ ਰੂਸ ਨੂੰ ਕਾਫ਼ੀ ਸ਼ਰਮਸਾਰ ਹੋਣਾ ਪੈ ਰਿਹਾ ਹੈ।