ਫ਼ੇਸਬੁਕ ਡੈਟਾ ਚੋਰੀ ਮਾਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

10 ਕਰੋੜ ਯੂਜ਼ਰਜ਼ ਕਰ ਸਕਦੇ ਹਨ ਫ਼ੇਸਬੁਕ ਤੋਂ ਕਿਨਾਰਾ

Facebbook

Mark zuckerberg

4 ਲੱਖ ਕਰੋੜ ਦਾ ਨੁਕਸਾਨ
ਨਵੀਂ ਦਿੱਲੀ, 26 ਮਾਰਚ : ਕੈਂਬ੍ਰਿਜ ਐਲਾਲਿਟਿਕਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਫ਼ੇਸਬੁਕ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪੰਜ ਕਰੋੜ ਯੂਜ਼ਰਜ਼ ਦਾ ਡੈਟਾ ਚੋਰੀ ਹੋਣ ਦੀਆਂ ਖ਼ਬਰਾਂ ਦੇ ਚਲਦੇ ਲੋਕਾਂ ਦਾ ਅਪਣੇ ਚਹੇਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਵਿਸ਼ਵਾਸ ਉਠਦਾ ਨਜ਼ਰ ਆ ਰਿਹਾ ਹੈ। ਇਕ ਰਿਪੋਰਟ ਅਨੁਸਰ ਲਗਭਗ ਦਸ ਕਰੋੜ ਯੂਜ਼ਰਜ਼ ਇਸ ਪਲੇਟਫ਼ਾਰਮ ਨੂੰ ਛੱਡਣ 'ਤੇ ਵਿਚਾਰ ਕਰ ਰਹੇ ਹਨ। ਉਥੇ ਹੀ ਪਿਛਲੇ ਪੰਜ ਦਿਨਾਂ ਵਿਚ ਫ਼ੇਸਬੁਕ ਦੇ ਸ਼ੇਅਰ ਡਿਗੇ ਹਨ। ਇਸ ਨਾਲ ਫ਼ੇਸਬੁਕ ਨੂੰ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਦੂਜੇ ਪਾਸੇ ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜੋ ਵੀ ਨੰਬਰ ਦੱਸੇ ਜਾ ਰਹੇ ਹਨ, ਸਭ ਗ਼ਲਤ ਹਨ। ਇਨ੍ਹਾਂ ਦਾ ਕੋਈ ਮਹੱਤਵ ਨਹੀਂ।