ਅਮਰੀਕਾ ਦੀ ਰਾਸ਼ਟਰੀ ਸੁਰਖਿਆ ਨੂੰ ਪਾਕਿ ਦੀਆਂ ਸੱਤ ਕੰਪਨੀਆਂ ਤੋਂ ਖ਼ਤਰਾ
ਪਾਕਿਸਤਾਨ ਦੀਆਂ ਸੱਤ ਕੰਪਨੀਆਂ ਤੋਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ। ਅਮਰੀਕੀ ਸਰਕਾਰ ਨੇ ਪਿਛਲੇ ਹਫ਼ਤੇ ਜਾਰੀ ਸੂਚੀ ਵਿਚ ਇਨ੍ਹਾਂ ਦੇ ਨਾਂ ਸ਼ਾਮਲ
ਇਸਲਾਮਾਬਾਦ : ਪਾਕਿਸਤਾਨ ਦੀਆਂ ਸੱਤ ਕੰਪਨੀਆਂ ਤੋਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ। ਅਮਰੀਕੀ ਸਰਕਾਰ ਨੇ ਪਿਛਲੇ ਹਫ਼ਤੇ ਜਾਰੀ ਸੂਚੀ ਵਿਚ ਇਨ੍ਹਾਂ ਦੇ ਨਾਂ ਸ਼ਾਮਲ ਕੀਤੇ ਹਨ। ਇਹ ਕੰਪਨੀਆਂ ਕਥਿਤ ਤੌਰ 'ਤੇ ਪਰਮਾਣੂ ਕਾਰੋਬਾਰ ਵਿਚ ਸ਼ਾਮਲ ਹਨ। ਇਸ ਨੂੰ ਪਾਕਿਸਤਾਨ ਦੇ ਐਨਐਸਜੀ ਵਿਚ ਸ਼ਾਮਲ ਹੋਣ ਦੇ ਯਤਨਾਂ 'ਤੇ ਹਮਲਾ ਦਸਿਆ ਜਾ ਰਿਹਾ ਹੈ।
ਅਮਰੀਕਾ ਦੇ ਬਿਊਰੋ ਆਫ਼ ਇੰਡਸਟਰੀ ਐਂਡ ਸਕਿਉਰਟੀ ਨੇ ਪਿਛਲੇ ਹਫ਼ਤੇ ਪ੍ਰਕਾਸ਼ਤ ਫੈਡਰਲ ਰਜਿਸਟਰ ਵਿਚ ਕੁਲ 23 ਕੰਪਨੀਆਂ ਨੂੰ ਸ਼ਾਮਲ ਕੀਤਾ ਹੈ। ਪਾਕਿਸਤਾਨ ਕੰਪਨੀਆਂ ਦੇ ਇਲਾਵਾ ਇਸ ਸੂਚੀ ਵਿਚ ਦੱਖਣੀ ਸੂਡਾਨ ਦੀਆਂ 15 ਅਤੇ ਸਿੰਗਾਪੁਰ ਦੀ ਇਕ ਕੰਪਨੀ ਸ਼ਾਮਲ ਹੈ।
ਬਿਊਰੋ ਨੇ ਕਿਹਾ ਕਿ ਸਾਰੀਆਂ ਪਾਕਿਸਤਾਨੀ ਕੰਪਨੀਆਂ ਦੇ ਬਾਰੇ ਵਿਚ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹਿਤਾਂ ਜਾਂ ਰਾਸ਼ਟਰੀ ਸੁਰੱਖਿਆ ਦੇ ਪ੍ਰਤੀਕੂਲ ਗਤੀਵਿਧੀਆਂ ਵਿਚ ਸ਼ਾਮਲ ਹਨ ਅਤੇ ਗੰਭੀਰ ਸੰਕਟ ਪੈਦਾ ਕਰ ਰਹੀਆਂ ਹਨ। ਇਨ੍ਹਾਂ ਸਾਰੀਆਂ 23 ਕੰਪਨੀਆਂ ਨੂੰ ਨਿਰਯਾਤ ਕੰਟਰੋਲ ਦੀਆਂ ਸਖ਼ਤ ਵਿਵਸਥਾਵਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਇਨ੍ਹਾਂ ਨੂੰ ਕੌਮਾਂਤਰੀ ਵਪਾਰ ਤੋਂ ਰੋਕ ਵੀ ਸਕਦਾ ਹੈ।
ਸੱਤ ਪਾਕਿਸਤਾਨੀ ਕੰਪਨੀਆਂ ਵਿਚ ਤਿੰਨ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਉਹ ਅਸੁਰਖਿਅਤ ਪਰਮਾਣੂ ਗਤੀਵਿਧੀਆਂ ਦੇ ਪ੍ਰਸਾਰ ਵਿਚ ਸ਼ਾਮਲ ਹਨ ਜੋ ਰਾਸ਼ਟਰੀ ਸੁਰਖਿਆ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਨਾਲ ਜੁੜੇ ਹਿਤਾਂ ਦੇ ਪ੍ਰਤੀਕੂਲ ਹੈ। ਦੋ ਕੰਪਨੀਆਂ 'ਤੇ ਦੋਸ਼ ਹੈ ਕਿ ਉਹ ਪਹਿਲਾਂ ਤੋਂ ਸੂਚੀ ਵਿਚ ਸ਼ਾਮਲ ਕੰਪਨੀਆਂ ਦੇ ਨਾਲ ਸਪਲਾਈ ਖ਼ਰੀਦ ਕਰ ਰਹੀਆਂ ਹਨ।
ਬਾਕੀ ਦੋ ਕੰਪਨੀਆਂ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਉਹ ਸੂਚੀ ਵਿਚ ਸ਼ਾਮਲ ਕੰਪਨੀਆਂ ਮੁਖੌਟੇ ਵਾਂਗ ਕੰਮ ਕਰ ਰਹੀਆਂ ਹਨ। ਅੱਠਵੀਂ ਪਾਕਿਸਤਾਨੀ ਕੰਪਨੀ ਸਿੰਗਾਪੁਰ ਅਧਾਰਿਤ ਹੈ। ਪਾਕਿਸਤਾਨ ਨੇ ਅਮਰੀਕਾ ਦੇ ਇਸ ਕਦਮ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।