ਲੰਡਨ ਤੋਂ ਅੰਮ੍ਰਿਤਸਰ ਵਿਚਕਾਰ ਸਿਧੀਆਂ ਉਡਾਣਾਂ ਲਈ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਮੁਹਿੰਮ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਮੈਮੋਰੰਡਮ ਭਾਰਤੀ ਪ੍ਰਧਾਨ ਮੰਤਰੀ ਦੇ ਨਾਮ ਭਾਰਤੀ ਹਾਈ ਕਮਿਸ਼ਨ ਨੂੰ ਸੋਮਪੀਆ ਗਿਆ

UK

ਯੂਕੇ ਅਧਾਰਿਤ ਗੈਰ ਸਰਕਾਰੀ ਸੰਸਥਾ 'ਸੇਵਾ' ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਕਰਵਾਏ ਗਏ ਸਮਾਗਮ ਵਿਚ ਬੋਲਦੇ ਹੋਏ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਇਸ ਸਮਾਗਮ ਦਾ ਹਿਸਾ ਬਣਦੇ ਹੋਏ ਮਾਣ ਮਹਿਸੂਸ ਕਰਦਾ ਹਾਂ ਅਤੇ ਲੰਡਨ ਤੋਂ ਅੰਮ੍ਰਿਤਸਰ ਲਈ ਸਿਧੀਆਂ ਨਾਨ ਸਟੋਪ ਉਡਾਣਾਂ ਚਲਾਏ ਜਾਣ ਦਾ ਮੈਂ ਮੁੱਢ ਤੋਂ ਹਾਮੀ ਹਾਂ ਅਤੇ ਇਸ ਲਈ ਪੂਰੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਅਸੀਂ ਸਾਰੇ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਬ੍ਰਿਟੇਨ ਵਿਚ ਭਾਰਤੀ ਕੈਬਿਨੇਟ ਅਤੇ ਏਅਰ ਇੰਡੀਆ  ਮੂਹਰੇ ਵੀ ਇਸ ਚੀਜ਼ ਦੀ ਮੰਗ ਉਠਾਈ ਹੈ ਤਾਂ ਕਿ ਅੰਮ੍ਰਿਤਸਰ ਨੂੰ ਲੰਡਨ ਨਾਲ ਸਿਧਾ ਜੋੜਿਆ ਜਾ ਸਕੇ। ਇਹ ਸਮਾਗਮ ਨੂੰ ਬ੍ਰਿਟਿਸ਼ ਅਤੇ ਭਾਰਤੀ ਮੈਂਬਰਾਂ ਦਾ ਸਮਰਥਨ ਰਿਹਾ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬ੍ਰਿਟਿਸ਼ ਐਮ ਪੀ ਸੀਮਾ ਮਲਹੋਤਰਾ, ਮੁਹੰਮਦ ਯਾਸੀਨ ਅਤੇ ਡੇਰੇਕ ਥਾਮਸ ਨੇ ਕਿਹਾ ਕਿ ਨਾ ਕੇਵਲ ਇਹ ਦੋਨਾਂ ਮੁਲਕਾਂ ਵਿਚ ਵਸਦੇ ਲੋਕਾਂ ਲਈ ਸੁਖਦਾਈ ਹੋਵੇਗਾ ਬਲਕਿ ਇਸ ਨਾਲ ਦੋਵਾਂ ਮੁਲਕਾਂ ਵਿਚ ਵਪਾਰ ਵਧਾਉਣ ਦੇ ਮੌਕੇ ਵੀ ਮਿਲਣਗੇ ਅਤੇ ਜਿਸ ਨਾਲ ਦੋਵਾਂ ਮੁਲਕਾਂ ਦੇ ਸਬੰਧ ਵੀ ਮਜ਼ਬੂਤ ਹੋਣਗੇ। 

ਮੌਕੇ ਤੇ ਬੋਲਦੇ ਹੋਏ ਯੂਕੇ ਤੋਂ ਬੀਜੇਪੀ ਪ੍ਰਧਾਨ ਕੁਲਦੀਪ ਸ਼ੇਖਾਵਤ, ਅੰਮ੍ਰਿਤਸਰ ਤੋਂ ਐਮ ਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਇਸ ਮਾਮਲੇ ਤੇ ਓਹਨਾ ਨੂੰ ਪੂਰਾ ਸਮਰਥਨ ਹੈ। ਸੇਵਾ ਟ੍ਰਸਟ ਯੂਕੇ ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਇਸ ਤੇ ਬੋਲਦੇ ਹੋਏ ਕਿਹਾ ਕਿ ਸਾਡੀ ਸੰਸਥਾ ਯੂਕੇ ਤੇ ਪੰਜਾਬ ਵਿਚ ਲਗਾਤਾਰ ਲੋਕ ਭਲਾਈ ਕਾਰਜਾਂ ਵਿਚ ਜੁਟੀ ਹੋਈ ਹੈ ਉਨ੍ਹਾਂ ਕਿਹਾ ਕੇ ਇਸ ਵਿਚ ਮੁਢਲੇ ਤੋਰ ਤੇ ਹਵਾਈ ਸੇਵਾਵਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਏਅਰ ਇੰਡੀਆ ਦੇ ਨੁਮਾਇੰਦੇ ਦੀਪਕ ਨੇ ਕਿਹਾ ਕਿ ਇਹ ਮਸਲਾ ਸਾਡੀ ਨਜ਼ਰ ਵਿਚ ਹੈ ਅਤੇ ਓਹਨਾ ਭਰੋਸਾ ਦਿਵਾਇਆ ਕਿ ਇਹ ਮਾਤਾ ਅਸੀਂ ਭਾਰਤ ਵਿਚ ਬੈਠੇ ਉਚੇਰੇ ਪ੍ਰਬੰਧਕਾਂ ਕੋਲ ਵੀ ਚੁੱਕਾਂਗੇ।

ਇਸ ਸਬੰਧ ਵਿਚ ਸੇਵਾ ਟ੍ਰਸਟ ਯੂਕੇ ਅਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਇਕ ਮੈਮੋਰੰਡਮ ਭਾਰਤੀ ਪ੍ਰਧਾਨ ਮੰਤਰੀ ਦੇ ਨਾਮ ਭਾਰਤੀ ਹਾਈ ਕਮਿਸ਼ਨ ਨੂੰ ਸੋਮਪੀਆ ਗਿਆ ਅਤੇ ਦੂਜਾ ਮੈਮੋਰੰਡਮ ਪੰਜਾਬ ਦੇ ਮੁਖ ਮੰਤਰੀ ਦੇ ਨਾਮ ਅੰਮ੍ਰਿਤਸਰ ਤੋਂ ਐਮ ਪੀ ਗੁਰਜੀਤ ਸਿੰਘ ਔਜਲਾ ਨੂੰ ਦਿਤਾ ਗਿਆ।