ਅਮਰੀਕਾ ਦੇ 70ਵੇਂ ਵਿਦੇਸ਼ ਮੰਤਰੀ ਦੇ ਰੂਪ ਵਿਚ ਮਾਈਕ ਪੋਂਪਿਓ ਨੇ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਪਰੀਮ ਕੋਰਟ ਦੇ ਜੱਜ ਸੈਮੁਅਲ ਅਲਿਤੋ ਨੇ ਮਾਈਕ ਪੋਂਪਿਓ ਨੂੰ ਵਿਦੇਸ਼ ਮੰਤਰੀ ਅਹੁਦੇ ਦੀ ਸਹੁੰ ਚੁਕਾਈ

Mike Pompeo

ਵਾਸ਼ਿੰਗਟਨ— ਅਮਰੀਕਾ ਦੇ 70ਵੇਂ ਵਿਦੇਸ਼ ਮੰਤਰੀ ਦੇ ਰੂਪ ਵਿਚ ਮਾਈਕ ਪੋਂਪਿਓ ਨੇ ਅੱਜ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਮਰੀਕੀ ਸੈਨੇਟ ਨੇ ਉਨ੍ਹਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਸੀ। ਸਹੁੰ ਚੁਕ ਸਮਾਰੋਹ ਤੋਂ ਤੁਰੰਤ ਬਾਅਦ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਘੋਸ਼ਣਾ ਕੀਤੀ ਕਿ ਪੋਂਪਿਓ 26 ਅਪ੍ਰੈਲ ਤੋਂ 30 ਅਪ੍ਰੈਲ ਤੱਕ ਬ੍ਰਸੇਲਸ, ਰਿਆਦ, ਯੇਰੂਸ਼ਲਮ ਅਤੇ ਓਮਾਨ ਦੀ ਯਾਤਰਾ ਕਰਨਗੇ।

ਉਨ੍ਹਾਂ ਨੇ ਰੈਕਸ ਟਿਲਰਸਨ ਦੀ ਜਗ੍ਹਾ ਲਈ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਬਰਖਾਸਤ ਕਰ ਦਿੱਤਾ ਸੀ। ਵਿਦੇਸ਼ ਵਿਭਾਗ ਦੀ ਬੁਲਾਰਨ ਹੀਥਰ ਨੋਰਟ ਨੇ ਕਿਹਾ, 'ਸੁਪਰੀਮ ਕੋਰਟ ਦੇ ਜੱਜ ਸੈਮੁਅਲ ਅਲਿਤੋ ਨੇ ਅਦਾਲਤ ਦੇ ਵੈਸਟ ਕਾਨਫਰੰਸ ਰੂਮ ਵਿਚ ਮਾਈਕ ਪੋਂਪਿਓ ਨੂੰ ਵਿਦੇਸ਼ ਮੰਤਰੀ ਅਹੁਦੇ ਦੀ ਸਹੁੰ ਚੁਕਾਈ।' ਟਰੰਪ ਨੇ ਪੋਂਪਿਓ ਨੂੰ ਵਧਾਈ ਦਿੰਦੇ ਹੋਏ ਕਿਹਾ, 'ਪ੍ਰਤੀਭਾਵਾਨ, ਊਰਜਾਵਾਨ ਅਤੇ ਬੁੱਧੀਮਾਨ ਮਾਈਕ ਵਰਗਾ ਦੇਸ਼ ਭਗਤ ਵਿਅਕਤੀ ਜੇਕਰ ਵਿਦੇਸ਼ ਵਿਭਾਗ ਦੀ ਅਗਵਾਈ ਕਰਦਾ ਹੈ ਤਾਂ ਇਹ ਇਤਿਹਾਸ ਵਿਚ ਇਸ ਮਹੱਤਵਪੂਰਨ ਸਮੇਂ ਵਿਚ ਸਾਡੇ ਦੇਸ਼ ਲਈ ਅਵਿਸ਼ਵਾਸਯੋਗ ਸੰਪਤੀ ਹੋਵੇਗੀ।' ਉਨ੍ਹਾਂ ਕਿਹਾ, 'ਉਹ ਹਮੇਸ਼ਾ ਅਮਰੀਕਾ ਦੇ ਹਿੱਤਾਂ ਨੂੰ ਅੱਗੇ ਰੱਖਣਗੇ। ਮੈਨੂੰ ਉਨ੍ਹਾਂ 'ਤੇ ਭਰੋਸਾ ਹੈ। ਮੇਰਾ ਸਮਰਥਨ ਉਨ੍ਹਾਂ ਦੇ ਨਾਲ ਹੈ। ਅੱਜ ਅਮਰੀਕਾ ਦਾ 70ਵਾਂ ਵਿਦੇਸ਼ ਮੰਤਰੀ ਬਣਨ 'ਤੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।' ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਵੀ ਟਵੀਟ ਕਰ ਕੇ ਪੋਂਪਿਓ ਨੂੰ ਵਧਾਈ ਦਿੱਤੀ।