ਕੋਰੋਨਾ ਨਾਲ ਇਸ ਦੇਸ਼ ਵਿਚ ਸਿਰਫ 19 ਮੌਤਾਂ, ਪੀਐਮ ਦਾ ਐਲਾਨ, 'ਅਸੀਂ ਜਿੱਤ ਲਈ ਹੈ ਜੰਗ'

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਸੰਕਰਮਣ ਨੂੰ  ਰੋਕਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ।

Photo

ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਸੰਕਰਮਣ ਨੂੰ  ਰੋਕਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ ਹੈ। ਹੁਣ ਤਕ ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਦੇ ਸਿਰਫ  1,469 ਮਾਮਲੇ ਸਾਹਮਣੇ ਆਏ ਹਨ ਅਤੇ 19 ਲੋਕਾਂ ਦੀ ਮੌਤ ਹੋ ਹੋਈ ਹੈ।

ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਨਿਊਜ਼ੀਲੈਂਡ ਵਿਚ ਤਾਲਾਬੰਦੀ ਵਿਚ ਢਿੱਲ ਦਿੱਤੀ ਜਾਵੇਗੀ। ਨਿਊਜ਼ੀਲੈਂਡ ਵਿਚ ਲੌਕਡਾਊਨ ਦੇ ਅਲਰਟ ਲੈਵਲ 4 ਤੋਂ ਅਲਰਟ ਲੈਵਲ 3 'ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਹੁਣ ਕੁਝ ਕਾਰੋਬਾਰ, ਹੋਮ ਡਿਲਿਵਰੀ ਫੂਡ ਆਉਟਲੈਟਸ ਅਤੇ ਸਕੂਲ ਖੋਲ੍ਹੇ ਜਾ ਸਕਦੇ ਹਨ।

ਹਾਲਾਂਕਿ ਜ਼ਿਆਦਾਤਰ ਆਬਾਦੀ ਨੂੰ ਹਾਲੇ ਵੀ ਪਾਬੰਦੀਆਂ ਵਿਚ ਰਹਿਣਾ ਪਵੇਗਾ। ਆਡਰਨ ਨੇ ਕਿਹਾ- ' ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਵੱਡੇ ਪੱਧਰ 'ਤੇ ਨਹੀਂ  ਫੈਲ ਰਿਹਾ ਹੈ। ਅਸੀਂ ਇਕ ਲੜਾਈ ਜਿੱਤੀ ਹੈ'। 

ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਸੰਕਰਮਿਤ ਲੋਕਾਂ ਦੀ ਘੱਟ ਗਿਣਤੀ ਸਾਨੂੰ ਵਿਸ਼ਵਾਸ ਦਿਵਾ ਰਹੀ ਹੈ ਕਿ ਅਸੀਂ ਵਾਇਰਸ ਦੇ ਖਾਤਮੇ ਦਾ ਟੀਚਾ ਪ੍ਰਾਪਤ ਕੀਤਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮਾਮਲਿਆਂ ਦੀ ਗਿਣਤੀ ਜ਼ੀਰੋ ਹੈ, ਪਰ ਅਸੀਂ ਜਾਣਦੇ ਹਾਂ ਕਿ ਲੋਕ ਕਿਵੇਂ ਸੰਕਰਮਿਤ ਹੋ ਰਹੇ ਹਨ।

ਨਿਊਜ਼ੀਲੈਡ ਦੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤੈਅ ਨਹੀਂ ਹੈ ਕਿ ਕਦੋਂ ਤੱਕ ਅਸੀਂ ਵਾਇਰਸ ਨੂੰ ਖਤਮ ਕਰ ਸਕਾਂਗੇ ਅਤੇ ਆਮ ਜ਼ਿੰਦਗੀ ਵਿਚ ਪਰਤ ਸਕਾਂਗੇ। ਦੱਸ ਦਈਏ ਕਿ ਨਿਊਜ਼ੀਲੈਡ ਦੀ ਆਬਾਦੀ ਲਗਭਗ 50 ਲੱਖ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਸੰਕਰਮਣ ਦਾ ਸਿਰਫ ਇਕ ਕੇਸ ਸਾਹਮਣੇ ਆਇਆ ਹੈ।