ਅਮਰੀਕਾ ਵਿਚ ਪਹਿਲੀ ਵਾਰ 53 ਔਰਤਾਂ ਮਰੀਨ ਕਮਾਂਡੋਜ਼ ਬਣੀਆਂ
ਕੈਲੀਫੋਰਨੀਆ ਦੇ ਕੈਂਪ ਪੈਂਟਲਟਨ ਵਿਚ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਕਰੀਬ 11 ਹਫ਼ਤੇ ਦੀ ਸਖ਼ਤ ਟਰੇਨਿੰਗ ਤੋਂ ਬਾਅਦ ਹੁਣ ਉਹ ਅਧਿਕਾਰਤ ਤੌਰ ’ਤੇ ਮਰੀਨ ਬਣ ਗਈ।
ਵਾਸ਼ਿੰਗਟਨ : ਅਮਰੀਕੀ ਸੈਨਾ ਦੇ 100 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮਹਿਲਾ ਸੈਨਿਕਾਂ ਨੇ ਆਖਰੀ ਮੁਸ਼ਕਲ ਪਾਰ ਕਰ ਲਈ। ਲੀਮਾ ਕੰਪਨੀ ਦੀ ਮਹਿਲਾ ਪਲਾਟੂਨ ਦੀ 53 ਰੰਗਰੂਟਾਂ ਨੇ ਮਰੀਨ ਕਾਪਰਸ ਦਾ ਸਭ ਤੋਂ ਮੁਸ਼ਕਲ ਕੋਰਸ ਪੂਰਾ ਕਰ ਲਿਆ। ਕੈਲੀਫੋਰਨੀਆ ਦੇ ਕੈਂਪ ਪੈਂਟਲਟਨ ਵਿਚ ਸਭ ਤੋਂ ਮੁਸ਼ਕਲ ਮੰਨੀ ਜਾਣ ਵਾਲੀ ਕਰੀਬ 11 ਹਫ਼ਤੇ ਦੀ ਸਖ਼ਤ ਟਰੇਨਿੰਗ ਤੋਂ ਬਾਅਦ ਹੁਣ ਉਹ ਅਧਿਕਾਰਤ ਤੌਰ ’ਤੇ ਮਰੀਨ ਬਣ ਗਈ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਔਰਤਾਂ ਨੇ ਇਸ ਕੋਰਸ ਨੂੰ ਪੂਰਾ ਕਰ ਲਿਆ। ਇਨ੍ਹਾਂ ਨੇ 9 ਫ਼ਰਵਰੀ 2021 ਨੂੰ ਟਰੇਨਿੰਗ ਸ਼ੁਰੂ ਕੀਤੀ ਸੀ। ਇਕ ਛੋਟੇ ਸਮਾਰੋਹ ਵਿਚ ਇਨ੍ਹਾਂ ਵਰਦੀ ’ਤੇ ਲਗਾਉਣ ਦੇ ਲਈ ਈਗਲ, ਗਲੋਬ ਅਤੇ ਐਂਕਰ ਪਿਨ ਦਿਤਾ ਗਿਆ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਉਹ ਟਰੇਨੀ ਨਹੀਂ, ਮਰੀਨ ਹੈ। ਇਨ੍ਹਾਂ ਮਰਦ ਕਮਾਂਡੋ ਦੇ ਬਰਾਬਰ ਟਰੇਨਿੰਗ ਦਿਤੀ ਗਈ ।
ਸਵੇਰੇ ਤਿੰਨ ਵਜੇ ਤੋਂ ਰਾਤ ਤਕ ਬੇਹੱਦ ਥਕਾ ਦੇਣ ਵਾਲੀ ਟਰੇਨਿੰਗ। ਸਿਰਫ 3 ਘੰਟੇ ਸੌਂ ਸਕਦੀਆਂ ਸੀ। 35 ਕਿਲੋ ਵਜ਼ਨ ਲੈ ਕੇ 15 ਕਿਲੋ ਦੀ ਮੁਸ਼ਕਲ ਚੜ੍ਹਾਈ ਤੋਂ ਇਲਾਵਾ ਪਹਾੜੀਆਂ ’ਤੇ ਦੌੜ, ਕਿੱਚੜ ਵਿਚ ਯੁੱਧ ਅਭਿਆਸ ਵੀ ਸਿਖਾਇਆ ਗਿਆ।