Italy News : ਇਟਲੀ ਦੇ ਆਜ਼ਾਦੀ ਦਿਵਸ ਮੌਕੇ ਸਿੱਖ ਫੌਜੀਆਂ ਨੂੰ ਕੀਤਾ ਗਿਆ ਯਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Italy News : ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਇਟਲੀ ਵੱਲੋਂ ਸਮਾਗਮ ਵਿੱਚ ਹਾਜ਼ਰੀ ਭਰੀ

ਇਟਲੀ ਦੇ ਆਜ਼ਾਦੀ ਦਿਵਸ ਮੌਕੇ ਸਿੱਖ ਫੌਜੀਆਂ ਨੂੰ ਕੀਤਾ ਗਿਆ ਯਾਦ

Italy News in Punjabi : ਇਟਲੀ ਦੇ ਸ਼ਹਿਰ ਲੁਸਾਰਾ ਦੇ ਕਮੂਨੇ ਇਟਲੀ ਦਾ 80ਵਾਂ ਆਜਾਦੀ ਦਿਹਾੜਾ ਮਨਾਇਆ। ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਇਟਲੀ ਵੱਲੋਂ ਸਮਾਗਮ ਵਿੱਚ ਹਾਜ਼ਰੀ ਭਰੀ। ਇਸ  ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ 80ਵਾਂ ਆਜ਼ਾਦੀ ਦਿਹਾੜਾ ਮਨਾਉਂਦਿਆ ਲੁਸਾਰਾ ’ਚ ਸਮਾਗਮ ਕਰਵਾਇਆ। ਜੋ ਕਿ ਲੁਸਾਰਾ ਕਮੂਨੇ ਤੋਂ ਕਾਫ਼ਲੇ ਦੇ ਰੂਪ ’ਚ ਆਰੰਭ ਹੋਇਆ। ਜੋ ਸਾਈਕਲਾਂ ’ਤੇ ਜਾ ਕੇ ਕੋਦੀਸਤੋ, ਕਾਸੋਨੀ, ਬਿਲਾਰੋਤਾ ਤੋਂ ਹੁੰਦਾ ਲੁਸਾਰਾ ਪਹੁੰਚਿਆ।

ਇਸ ਮੌਕੇ ਲੁਸਾਰਾ ਦੇ ਮੇਅਰ ਅਤੇ  ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਵੱਲੋਂ  ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।  ਬਾਅਦ ਵਿਚ ਮੇਅਰ ਅਲੀਸਾ ਦਿਤਾ ਸਤੇਲੀ  ਨੇ ਆਪਣੇ ਭਾਸ਼ਣ ਆਏ ਲੋਕਾਂ ਨੂੰ ਦੱਸਿਆ ਕਿ ਸਿੱਖਾਂ ਦਾ ਇਟਲੀ ਨੂੰ ਅਜ਼ਾਦ ਕਰਵਾਉਣ ’ਚ ਬਹੁਤ ਵੱਡਾ ਯੋਗਦਾਨ ਹੈ।

ਇਹਨਾਂ ਸਾਡੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣੀਆ ਜਾਨਾਂ ਵਾਰ ਦਿੱਤੀਆ।  ਸਾਨੂੰ ਇਹਨਾਂ ਸਤਿਕਾਰ ਦਾ ਕਰਨਾ ਚਾਹੀਦਾ ਹੈ।ਅਸੀਂ ਸਿੱਖਾਂ ਨਾਲ ਰਲ ਮਿਲ ਕੇ ਚੱਲਣ ਲਈ ਵੱਚਨਬੱਧ ਹਾਂ।   ਇਸ ਸਮਾਗਮ ਵਿੱਚ  ਸਾਮਲ ਹੋਣ ਵਾਲਿਆਂ  ਵਿੱਚ ਲੁਸਾਰਾ ਸ਼ਹਿਰ ਦੀ ਸਾਬਾਕ ਮੇਅਰ ਅੰਦਰੀਆ ਕੌਸਤਾ, ਵਰਲਡ ਸਿਖ  ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਵੀ ਸ਼ਰਧਾਜਲੀ ਭੇਟ ਕੀਤੀ।

ਹੋਰਨਾਂ ਤੋਂ ਇਲਾਵਾ ਲੁਸਾਰਾ ਵਾਸੀ ਹਰਜਿੰਦਰ ਸਿੰਘ, ਮੋਹਣ ਸਿੰਘ, ਗੁਰਮੇਲ ਸਿੰਘ ਭੱਟੀ ਪ੍ਰਧਾਨ ਰਾਜਪੂਤ ਸਭਾ ਇਟਲੀ, ਅੰਮ੍ਰਿਤਪਾਲ ਸਿੰਘ, ਬਹਾਦਰ ਸਿੰਘ, ਸੋਨੀ, ਦਰਸ਼ਨ ਸਿੰਘ ਅਤੇ ਹੋਰ ਇਟਲੀ ਦੇ ਆਜਾਦੀ ਘੁਲਾਟੀਏ ਕਾਰਾਬਨੇਰੀ ਮਿਊਸੀਪਲੇ ਨੇ ਵੀ ਹਿਸਾ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ)  ਦੁਆਰਾ ਹਰ ਸਾਲ ਦੂਸਰੀ ਸੰਸਾਰ ਯੁੱਧ ’ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ’ਚ ਵੱਖ- ਵੱਖ ਸਮਾਗਮ ਇਟਲੀ ਦੇ ਵੱਖ- ਵੱਖ ਸ਼ਹਿਰਾਂ ਵਿੱਚ ਕਰਵਾਉਂਦੀ ਆ  ਰਹੀ ਹੈ।

(For more news apart from Sikh soldiers remembered on Italy's Independence Day  News in Punjabi, stay tuned to Rozana Spokesman)