ਗੋਲੀਬਾਰੀ ਦੌਰਾਨ ਪੱਛਮੀ ਓਟਾਵਾ 'ਚ 2 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੋਲੀਬਾਰੀ ਦੇ ਸ਼ਿਕਾਰ ਹੋਏ ਦੋਵਾਂ ਪੀੜਤਾਂ ਦੀ ਹਾਲਤ ਸਥਿਰ

Ottawa

ਓਟਾਵਾ— ਪੱਛਮੀ ਓਟਾਵਾ 'ਚ ਸ਼ੁੱਕਰਵਾਰ ਦੀ ਰਾਤ ਹੋਈ ਗੋਲੀਬਾਰੀ ਦੌਰਾਨ 2 ਸ਼ਖਸ ਜ਼ਖਮੀ ਹੋ ਗਏ। ਓਟਾਵਾ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਲੀਬਾਰੀ ਰਾਤ ਦੇ ਕਰੀਬ 11 ਵਜੇ ਹੋਈ ਅਤੇ ਇਹ ਘਟਨਾ ਕਾਰਲਿੰਗ ਐਵੇਨਿਊ 'ਚ ਰਿਚੀ ਤੇ ਡੋਆਨ ਸਟ੍ਰੀਟ ਨੇੜੇ ਵਾਪਰੀ। ਦੋਵਾਂ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਗੋਲੀਬਾਰੀ ਦੇ ਸ਼ਿਕਾਰ ਹੋਏ ਦੋਵਾਂ ਪੀੜਤਾਂ ਦੀ ਹਾਲਤ ਸਥਿਰ ਹੈ। ਓਟਾਵਾ ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਘਟਨਾ ਦੇ ਸਬੰਧ 'ਚ ਸਥਾਨਕ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਘਟਨਾ ਦੇ ਸਬੰਧ 'ਚ ਕੋਈ ਅਹਿਮ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਜ਼ਰੂਰ ਕਰੇ।