ਭਾਰਤੀ ਰੈਸਟੋਰੈਂਟ ਵਿਚ ਹੋਏ ਧਮਾਕਿਆਂ 'ਤੇ ਟਰੂਡੋ ਨੇ ਜਤਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨਮੰਤਰੀ ਟਰੂਡੋ ਨੇ ਟਵਿਟਰ ਉਤੇ ਵਿਸਫੋਟ ਨੂੰ ਲੈ ਕੇ ਚਿੰਤਾ ਜਤਾਈ

Justin Trudeau

ਟਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟਾਰਿਓ ਰਾਜ ਵਿੱਚ ਸਥਿਤ ਇਕ ਭਾਰਤੀ ਰੈਸਟੋਰੈਂਟ ਦੇ ਅੰਦਰ ਹੋਏ ਵਿਸਫੋਟ ਉਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਸ਼ਕਤੀਸ਼ਾਲੀ ਬੰਬ ਵਿਸਫੋਟ ਕਰਣ ਵਾਲੇ ਦੋ ਵਿਅਕਤੀਆਂ ਦੀ ਤਲਾਸ਼ ਕਰਣ ਵਿਚ ਉਨ੍ਹਾਂ ਦੀ ਸਰਕਾਰ ਪੁਲਿਸ ਦੇ ਨਾਲ ਕੰਮ ਕਰ ਰਹੀ ਹੈ। ਵੀਰਵਾਰ ਦੇਰ ਰਾਤ ਹੋਏ ਇਸ ਵਿਸਫੋਟ ਵਿਚ 15 ਲੋਕ ਜਖ਼ਮੀ ਹੋ ਗਏ ਸਨ। ਘਟਨਾ ਵਿਚ ਗੰਭੀਰ ਰੂਪ ਨਾਲ ਜਖ਼ਮੀ ਤਿੰਨ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 
ਦੋ ਨਕਾਬਪੋਸ਼ ਸ਼ੱਕੀ ਵੀਰਵਾਰ ਰਾਤ ਬਾਂਬੇ ਭੇਲ ਰੈਸਟੋਰੈਂਟ ਵਿਚ ਵੜ ਗਏ ਅਤੇ ਆਇਈਡੀ ਸੁੱਟਕੇ ਭੱਜ ਗਏ। ਇਹ ਰੈਸਟੋਰੈਂਟ ਟਰਾਂਟੋ ਤੋਂ ਕਰੀਬ 28 ਕਿਲੋਮੀਟਰ ਦੂਰ ਮਿਸਿਸਾਗਾ ਸ਼ਹਿਰ ਵਿੱਚ ਸਥਿਤ ਹੈ। 
ਪ੍ਰਧਾਨਮੰਤਰੀ ਟਰੂਡੋ ਨੇ ਟਵਿਟਰ ਉਤੇ ਵਿਸਫੋਟ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਸ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੇ ਨਾਲ ਅਸੀ ਇੱਕ ਜੁੱਟਤਾ ਦੇ ਨਾਲ ਖੜੇ ਹਾਂ। ਅਸੀ ਉਨ੍ਹਾਂ ਦੇ ਜਲਦੀ ਤੰਦੁਰੁਸਤ ਹੋਣ ਦੀ ਕਾਮਨਾ ਕਰਦੇ ਹਾਂ। ਅਸੀ ਪੁਲਿਸ ਅਤੇ ਮਿਸਿਸਾਗਾ ਦੇ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੇ ਹਾਂ। ਪੀਲ ਖੇਤਰੀ ਪੁਲਿਸ ਪ੍ਰਮੁੱਖ ਜੇਨਿਫਰ ਈਵਾਂਸ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਇਹ ਆਤੰਕੀ ਕਾਰਵਾਈ ਹੈ ਜਾਂ ਨਸਲੀ ਹਮਲਾ। ਪੁਲਿਸ ਨੇ ਦੋਵਾਂ ਸ਼ੱਕੀਆਂ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਹੈ।