ਗਾਂ ਦੇ ਵੱਛੇ ਨੂੰ ਮੋਟਰਸਾਈਕਲ 'ਤੇ ਬਿਠਾ ਕਰਵਾਈ ਸੈਰ ; ਵੀਡੀਓ ਵਾਇਰਲ
ਰਿਕਾਰਡਿੰਗ ਕਰ ਰਹੇ ਵਿਅਕਤੀ ਨੇ ਕਿਹਾ - "ਕਮਾਲ, ਇਹ ਪਾਕਿਸਤਾਨ ਜੁਗਾੜ ਹੈ।"
ਇਸਲਾਮਾਬਾਦ : ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਅਜੀਬੋ-ਗਰੀਬ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਇਹ ਵੀਡੀਓ ਪਾਕਿਸਤਾਨ ਦੀ ਹੈ। ਇਕ ਨੌਜਵਾਨ ਨੇ ਗਾਂ ਦੇ ਵੱਛੇ ਨੂੰ ਮੋਟਰਸਾਈਕਲ 'ਤੇ ਬਿਠਾਇਆ ਹੋਇਆ ਹੈ ਅਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਰਿਹਾ ਹੈ। ਆਸਪਾਸ ਮੌਜੂਦ ਹੋਰ ਮੋਟਰਸਾਈਕਲਾਂ 'ਤੇ ਸਵਾਰ ਲੋਕ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਜਿਵੇਂ ਹੀ ਇਹ ਵੀਡੀਓ ਅਪਲੋਡ ਕੀਤੀ ਗਈ ਤਾਂ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਕਿਸੇ ਨੂੰ ਇਹ ਕਾਫ਼ੀ ਮਜ਼ਾਕੀਆ ਲੱਗ ਰਿਹਾ ਹੈ ਤਾਂ ਕਿਸੇ ਨੇ ਇਸ ਨੂੰ ਜਾਨਵਰਾਂ ਨਾਲ ਗ਼ਲਤ ਵਿਵਹਾਰ ਦੱਸਿਆ। ਇਕ ਯੂਜਰ ਨੇ ਲਿਖਿਆ - ਇਹ ਗ਼ੈਰ-ਕਾਨੂੰਨੀ ਹੈ। ਡਰਾਈਵਿੰਗ ਕਾਨੂੰਨ ਅਤੇ ਪਸ਼ੂ ਸੁਰੱਖਿਆ ਕਾਨੂੰਨ ਤਹਿਤ ਇਹ ਬਹੁਤ ਗ਼ਲਤ ਹੈ। ਜਿਸ ਤਰ੍ਹਾਂ ਗਾਂ ਨੂੰ ਲਿਜਾਇਆ ਜਾ ਰਿਹਾ ਹੈ, ਉਹ ਲੋਕਾਂ ਨੂੰ ਠੀਕ ਨਹੀਂ ਲੱਗ ਰਿਹਾ।
ਇਹ ਵੀਡੀਓ 52 ਸਕਿੰਟ ਦਾ ਹੈ। ਇਸ 'ਚ ਜਿਹੜਾ ਵਿਅਕਤੀ ਰਿਕਾਰਡਿੰਗ ਕਰ ਰਿਹਾ ਹੈ, ਉਹ ਕਹਿੰਦਾ ਹੈ, "ਕਮਾਲ, ਇਹ ਪਾਕਿਸਤਾਨ ਜੁਗਾੜ ਹੈ।"