ਹੁਣ ਵੈਬਸਾਈਟ ਦੇਵੇਗੀ ਚੰਨ ਦਿਖਣ ਦੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਸਨ ਨੇ ਸ਼ੁਰੂ ਕੀਤੀ ਵੈਬਸਾਈਟ 

Pakistan govt launches website, app for moon sighting

ਇਸਲਾਮਾਬਾਦ : ਪਾਕਿਸਤਾਨ ਨੇ ਇਕ ਅਜਿਹੀ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਚੰਨ ਵਿਖਾਈ ਦੇਣ ਦੀ ਜਾਣਕਾਰੀ ਦੇਵੇਗੀ। ਇਹ ਵੈਬਸਾਈਟ ਉਨ੍ਹਾਂ ਮੁੱਖ ਚੰਨ ਮਹੀਨਿਆਂ ਦੀ ਸ਼ੁਰੂਆਤ ਨੂੰ ਲੈ ਕੇ ਚਲੇ ਆ ਰਹੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨਾਲ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਅਤੇ ਈਦ ਦੇ ਤਿਉਹਾਰ ਦੇ ਦਿਨ ਤੈਅ ਹੁੰਦੇ ਹਨ। ਪਾਕਿਮੂਨਸਾਈਟਿੰਗ ਡਾਟ ਪੀਕੇ ਨਾਂ ਦੀ ਵੈਬਸਾਈਟ ਦੇ ਉਦਘਾਟਨ ਵਿਗਿਆਨ ਅਤੇ ਤਕਨੀਕੀ ਮੰਤਰੀ ਫ਼ਵਾਦ ਚੌਧਰੀ ਵਲੋਂ ਵਿਗਿਆਨਕ ਚੰਨ ਕੈਲੰਡਰ ਬਣਾਉਣ ਦੇ ਸਬੰਧ ਵਿਚ ਕੀਤੇ ਗਏ ਐਲਾਨ ਦੇ ਦੋ ਹਫ਼ਤਿਆਂ ਦੇ ਅੰਦਰ ਕੀਤਾ ਗਿਆ ਹੈ।

'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਵੈਬਸਾਈਟ ਅਹਿਮ ਇਸਲਾਮੀ ਮੌਕਿਆਂ ਰਮਜ਼ਾਨ, ਈਦ-ਉਲ-ਫ਼ਿਤਰ, ਈਦ-ਉਲ-ਅਜਹਾ ਅਤੇ ਮੁਹਰਮ ਦੀਆਂ ਸਹੀ ਤਰੀਕਾਂ ਦਸੇਗੀ। ਵੈਬਸਾਈਟ ਨੂੰ ਸ਼ੁਰੂ ਕਰਨ ਮੌਕੇ ਚੌਧਰੀ ਨੇ ਕਿਹਾ ਕਿ ਇਹ ਦੇਸ਼ ਵਿਚ ਚੰਨ ਵਿਖਾਈ ਦੇਣ ਦੇ ਵਿਵਾਦਾਂ ਨੂੰ ਖ਼ਤਮ ਕਰੇਗੀ। ਨਾ ਸਿਰਫ਼ ਪਾਕਿਸਤਾਨ ਬਲਕਿ ਹੋਰ ਦੇਸ਼ ਵੀ ਚੰਨ ਵਿਖਾਈ ਦੇਣ ਦੀ ਤਰੀਕ ਤੈਅ ਕਰਨ ਲਈ ਇਸ ਵੈਬਸਾਈਟ ਤੋਂ ਜਾਣਕਾਰੀ ਲੈ ਸਕਦੇ ਹਨ। ਵੈਬਸਾਈਟ ਵਿਚ ਅਗਲੇ ਪੰਜ ਸਾਲ ਲਈ ਇਸਲਾਮੀ ਕੈਲੰਡਰ, ਹਰ ਰੋਜ਼ ਚੰਨ ਕੈਲੰਡਰ ਅਤੇ ਹਰ ਚੰਨ ਮਹੀਨੇ ਦਾ ਪਹਿਲਾ ਦਿਨ ਕਿਸ ਦਿਨ ਪਵੇਗਾ ਆਦਿ ਵਰਗ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਚੰਨ ਮਹੀਨੇ ਦੀ ਸ਼ੁਰੂਆਤ ਦੱਸਣ ਅਤੇ ਸੌਖਾ ਬਣਾਉਣ ਲਈ ਇਹ ਮੋਬਾਈਲ ਫ਼ੋਨ ਐਪ ਵੀ ਤਿਆਰ ਕੀਤਾ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਰਮਜ਼ਾਨ ਅਤੇ ਈਦ ਦੀ ਸ਼ੁਰੂਆਤ ਵਰਗੇ ਮੁੱਖ ਧਾਰਮਕ ਮੌਕਿਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਦਾ ਰਹਿੰਦਾ ਹੈ ਕਿਉਂਕਿ ਵੱਖ-ਵੱਖ ਖੇਤਰਾਂ ਦੇ ਗੁਰੂਆਂ ਵਿਚ ਚੰਨ ਵਿਖਾਈ ਦੇਣ ਨੂੰ ਲੈ ਕੇ ਮਤਭੇਦ ਰਹਿੰਦਾ ਹੈ।