ਜਾਪਾਨ ’ਚ ਵਿਅਕਤੀ ਇਨਸਾਨ ਤੋਂ ਬਣਿਆ ਕੁੱਤਾ, ਖ਼ਰਚੇ 12 ਲੱਖ ਰੁਪਏ
ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੁੱਤੇ ਦਾ ਖ਼ਾਸ ਪੋਸ਼ਾਕ ਬਣਾਇਆ।
ਟੋਕੀਉ: ਜਾਪਾਨ ਦਾ ਰਹਿਣ ਵਾਲਾ ਟੋਕੋ ਅਪਣੇ ਅਜੀਬ ਸ਼ੌਕ ਕਾਰਨ ਸੁਰਖ਼ੀਆਂ ’ਚ ਆ ਗਿਆ ਹੈ। ਦਰਅਸਲ ਟੋਕੋ ਨੂੰ ਬਚਪਨ ਤੋਂ ਹੀ ਕੁੱਤਿਆਂ ਨਾਲ ਬਹੁਤ ਪਿਆਰ ਸੀ। ਇਸੇ ਲਈ ਉਹ ਕੁੱਤੇ ਵਾਂਗ ਦਿਸਣ ਦਾ ਸ਼ੌਕੀਨ ਸੀ। ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੁੱਤੇ ਦਾ ਖ਼ਾਸ ਪੋਸ਼ਾਕ ਬਣਾਇਆ। ਇਸ ਪੋਸ਼ਾਕ ਨੂੰ ਪਹਿਨਣ ਤੋਂ ਬਾਅਦ ਉਹ ਬਿਲਕੁਲ ਕੁੱਤੇ ਵਾਂਗ ਦਿਖਾਈ ਦਿੰਦਾ ਹੈ। ਟੋਕੋ ਨੇ ਕੁੱਤਾ ਬਣਨ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਟੋਕੋ ਨੇ ਇਸ ਖ਼ਾਸ ਪੋਸ਼ਾਕ ਨੂੰ ਬਣਾਉਣ ’ਚ ਕੁਲ 20 ਲੱਖ ਯੇਨ ਯਾਨੀ ਕਰੀਬ 12 ਲੱਖ ਰੁਪਏ ਖ਼ਰਚ ਕੀਤੇ ਹਨ।
ਇਸ ਨੂੰ ਬਣਾਉਣ ਵਿੱਚ 40 ਦਿਨ ਲੱਗੇ। ਜਾਣਕਾਰੀ ਮੁਤਾਬਕ ਜਾਪਾਨ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਂ ਟੋਕੋ ਹੈ। ਇਸ ਵਿਅਕਤੀ ਨੂੰ ਕੁੱਤੇ ਦੀ ਤਰ੍ਹਾਂ ਦਿਸਣ ਦਾ ਇੰਨਾ ਸ਼ੌਕ ਸੀ ਕਿ ਉਸ ਨੇ ਇਸ ਲਈ ਕਰੀਬ 12 ਲੱਖ ਰੁਪਏ ਖ਼ਰਚ ਕੀਤੇ। ਇੰਨੇ ਪੈਸੇ ਖ਼ਰਚ ਕੇ ਉਸ ਨੇ ਅਜਿਹਾ ਪਹਿਰਾਵਾ ਬਣਾਇਆ ਹੈ, ਜਿਸ ਨੂੰ ਪਹਿਨ ਕੇ ਉਹ ਕੁੱਤੇ ਵਰਗਾ ਲਗਦਾ ਹੈ। ਉਸ ਨੂੰ ਕੋਈ ਨਹੀਂ ਪਛਾਣ ਸਕਦਾ। ਟੋਕੋ ਨੇ ਅਪਣੇ ਟਵਿਟਰ ਹੈਂਡਲ ਤੋਂ ਕੁੱਤੇ ਬਣਨ ਤੋਂ ਬਾਅਦ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਟੋਕੋ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਉਸ ਨੇ ਅਜਿਹਾ ਕਿਉਂ ਕੀਤਾ? ਅਸਲ ਵਿਚ ਵਿਅਕਤੀ ਨੂੰ ਬਚਪਨ ਤੋਂ ਹੀ ਜਾਨਵਰ ਪਸੰਦ ਹਨ। ਉਹ ਹਮੇਸ਼ਾ ਜਾਨਵਰਾਂ ਵਾਂਗ ਰਹਿਣਾ ਚਾਹੁੰਦਾ ਸੀ। ਜਾਨਵਰਾਂ ਵਿਚੋਂ ਵੀ ਉਸ ਨੂੰ ਕੁੱਤੇ ਸੱਭ ਤੋਂ ਵੱਧ ਪਸੰਦ ਸਨ। ਇਸ ਸ਼ੌਕ ਕਾਰਨ ਉਸ ਨੇ ਸਪੈਸ਼ਲ ਇਫ਼ੈਕਟਸ ਵਰਕਸ਼ਾਪ ਨਾਲ ਸੰਪਰਕ ਕੀਤਾ ਅਤੇ ਖ਼ੁਦ ਕੁੱਤੇ ਦੀ ਵਿਸ਼ੇਸ਼ ਪੋਸ਼ਾਕ ਬਣਵਾਈ।
ਪੋਸ਼ਾਕ ਬਣਾਉਣ ਵਾਲੀ ਕੰਪਨੀ ਮੁਤਾਬਕ ਕੁੱਤੇ ਦੀ ਪੋਸ਼ਾਕ ਵਿਅਕਤੀ ਦੀ ਇੱਛਾ ਅਨੁਸਾਰ ਤਿਆਰ ਕੀਤੀ ਗਈ ਹੈ। ਇਸ ਨੂੰ ਪਹਿਨ ਕੇ ਉਹ ਕੁੱਤੇ ਵਾਂਗ ਦਿਸਣ ਲੱਗਾ। ਇਸ ਪਹਿਰਾਵੇ ਵਿਚਲੇ ਵਿਅਕਤੀ ਨੂੰ ਕੋਈ ਨਹੀਂ ਪਛਾਣ ਸਕਦਾ। ਹਰ ਕੋਈ ਸੋਚਦਾ ਹੈ ਕਿ ਇਹ ਅਸਲ ਵਿਚ ਇਕ ਕੁੱਤਾ ਹੈ। ਹਾਲਾਂਕਿ ਇੰਨਾ ਵਧੀਆ ਪੋਸ਼ਾਕ ਬਣਾਉਣਾ ਆਸਾਨ ਨਹੀਂ ਸੀ ਪਰ ਵਿਅਕਤੀ ਦੀ ਇੱਛਾ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ।