ਜਦੋਂ ਰਾਹ ਜਾਂਦੇ ਪਰਵਾਸੀ ਨੇ ਦੂਜੀ ਮੰਜ਼ਿਲ ਤੋਂ ਡਿੱਗੀ ਬੱਚੀ ਨੂੰ ਕੀਤਾ ਕੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਘਰ 'ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਸਾਰੀ ਘਟਨਾ

Baby who fell from second floor safely caught in Turkey

ਤੁਰਕੀ- ਦੋ ਮੰਜ਼ਿਲਾ ਇਮਾਰਤ ਤੋਂ ਡਿੱਗ ਰਹੀ ਇਕ ਦੋ ਸਾਲਾ ਮਾਸੂਮ ਬੱਚੀ ਲਈ ਇਕ ਰਾਹਗੀਰ ਉਸ ਸਮੇਂ ਨਾਇਕ ਬਣ ਬਹੁੜਿਆ। ਜਦੋਂ ਉਸ ਨੇ ਇੰਨੀ ਉਚਾਈ ਤੋਂ ਡਿੱਗੀ ਬੱਚੀ ਨੂੰ ਸੁਰੱਖਿਅਤ ਤਰੀਕੇ ਨਾਲ ਕੈਚ ਕਰ ਲਿਆ। ਘਟਨਾ ਤੁਰਕੀ ਵਿਚ ਇਸਤਾਂਬੁਲ ਦੇ ਫਾਹਿਤ ਜ਼ਿਲ੍ਹੇ ਦੀ ਹੈ ਜਿੱਥੇ ਫੂਜ਼ੀ ਜ਼ਬੈਤ ਨਾਂਅ ਦਾ ਇਕ 17 ਸਾਲਾ ਨੌਜਵਾਨ ਜਦੋਂ ਸੜਕ 'ਤੇ ਲੰਘਿਆ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਛੋਟੀ ਬੱਚੀ ਦੋ ਮੰਜ਼ਿਲਾ ਇਮਾਰਤ ਦੀ ਖਿੜਕੀ ਤੋਂ ਡਿੱਗਣ ਵਾਲੀ ਹੈ।

ਇਸ ਤੋਂ ਪਹਿਲਾਂ ਕਿ ਬੱਚੀ ਇੰਨੀ ਉਚਾਈ ਤੋਂ ਡਿੱਗ ਕੇ ਫੁੱਟਪਾਥ ਨਾਲ ਟਕਰਾਉਂਦੀ, ਜ਼ਬੈਤ ਨੇ ਐਨ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਕੈਚ ਕਰ ਲਿਆ। ਇਹ ਸਾਰੀ ਘਟਨਾ ਉਥੇ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਲੋਕਾਂ ਵੱਲੋਂ 17 ਸਾਲਾ ਅਲਜ਼ੀਰੀਆਈ ਨੌਜਵਾਨ ਜ਼ੁਬੈਤ ਦੀ ਜਮ ਕੇ ਤਾਰੀਫ਼ ਕੀਤੀ ਜਾ ਰਹੀ ਹੈ ਜਿਸ ਨੇ ਐਨ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਾ ਲਿਆ। ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਵੱਲੋਂ ਜ਼ਬੈਤ ਨੂੰ ਤੋਹਫ਼ੇ ਵਜੋਂ 200 ਤੁਰਕੀ ਲੀਰਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਸ ਦਾ ਧੰਨਵਾਦ ਕੀਤਾ ਗਿਆ।