ਜੋੜੇ ਵੱਲੋਂ ਖਰੀਦੇ ਕਟੋਰੇ ਦੀ ਬੋਲੀ ਲੱਗੀ 34 ਕਰੋੜ ਰੁਪਏ, ਹੋਏ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਸਾਲਾਂ ਤੋਂ ਘਰ 'ਚ ਪਈਆਂ ਚੀਜ਼ਾਂ ਵੀ ਕਰੋੜਪਤੀ ਬਣਾ ਸਕਦੀਆਂ ਹਨ। ਅਜਿਹਾ ਹੀ ਕੁਝ ਸਵਿਟਜ਼ਰਲੈਂਡ ਦੇ ਜੋੜੇ ਨਾਲ ਹੋਇਆ ਹੈ।

This Family Was Using A Bowl Worth Rs 34 Crores To Keep Tennis Balls

ਸਵਿਟਜ਼ਰਲੈਂਡ : ਕਈ ਸਾਲਾਂ ਤੋਂ ਘਰ 'ਚ ਪਈਆਂ ਚੀਜ਼ਾਂ ਵੀ ਕਰੋੜਪਤੀ ਬਣਾ ਸਕਦੀਆਂ ਹਨ। ਅਜਿਹਾ ਹੀ ਕੁਝ ਸਵਿਟਜ਼ਰਲੈਂਡ ਦੇ ਜੋੜੇ ਨਾਲ ਹੋਇਆ ਹੈ। ਉਨ੍ਹਾਂ ਨੂੰ ਇੱਕ ਕਟੋਰੇ ਨੇ ਕਰੋੜਪਤੀ ਬਣਾ ਦਿੱਤਾ ਹੈ। ਇਹ ਜੋੜਾ ਚਾਇਨੀਜ਼ ਕਟੋਰੇ ਦਾ ਇਸਤੇਮਾਲ ਟੈਨਿਸ ਗੇਂਦ ਰੱਖਣ ਲਈ ਕਰ ਰਿਹਾ ਸੀ। ਉਨ੍ਹਾਂ ਨੂੰ ਕਟੋਰੇ ਦੀ ਕੀਮਤ ਦਾ ਅੰਦਾਜ਼ਾ ਵੀ ਨਹੀਂ ਸੀ। ਇਹ 34 ਕਰੋੜ ਦਾ ਵਿਕਿਆ ਹੈ। ਇਹ ਕਟੋਰਾ 17ਵੀਂ ਸ਼ਤਾਬਦੀ ਦਾ ਹੈ, ਇਹ ਜਾਣਕਾਰੀ ਉਨ੍ਹਾਂ ਨੂੰ ਨਿਲਾਮੀ ਮਾਹਿਰਾਂ ਨੇ ਦਿੱਤੀ।

ਕਟੋਰੇ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਸੀ ਕਿ ਇਹ ਇੰਨਾ ਦੁਰਲੱਭ ਹੈ। ਉਨ੍ਹਾਂ ਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਸਵਿਟਜ਼ਰਲੈਂਡ ਆਕਸ਼ਨ ਐਕਪਰਟ ਕੋਲ ਕੁਝ ਚੀਜ਼ਾਂ ਨਿਲਾਮ ਕਰਨ ਗਏ। ਉਨ੍ਹਾਂ ਨੇ ਕਟੋਰੇ ਨੂੰ ਦੇਖਿਆ ਤੇ ਹੈਰਾਨ ਹੋ ਗਏ। ਮਾਲਕ ਮੁਤਾਬਕ ਬਰਲਿਨ ਮਿਊਜ਼ੀਅਮ ਨੂੰ ਵੀ ਕਟੋਰਾ ਰੱਖਣ ਦਾ ਪ੍ਰਸਤਾਵ ਦਿੱਤਾ ਸੀ ਪਰ ਉੱਥੇ ਦੇ ਅਧਿਕਾਰੀਆਂ ਨੇ ਇਸ ਨੂੰ ਰੱਖਣ ਤੋਂ ਮਨ੍ਹਾਂ ਕਰ ਦਿੱਤਾ।

ਇਸ ਤੋਂ ਬਾਅਦ ਜੋੜੇ ਨੇ ਇਸ ਨੂੰ ਬੇਹੱਦ ਮਾਮਲੀ ਕਟੋਰਾ ਸਮਝਿਆ ਤੇ ਇਸ ਦਾ ਇਸਤੇਮਾਲ ਗੇਂਦ ਰੱਖਣ ਲਈ ਕਰਨ ਲੱਗੇ। ਇਹ ਘਰ ‘ਚ ਇੱਕ ਸਜਾਵਟੀ ਆਈਟਮ ਦੇ ਤੌਰ ‘ਤੇ ਰੱਖਿਆ ਗਿਆ ਸੀ। ਇਸ ਦੀ ਕੀਮਤ 34 ਕਰੋੜ ਰੁਪਏ ਦੱਸੀ ਗਈ ਹੈ। ਨਿਲਾਮੀ ਕੰਪਨੀ ਕੋਲਰ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਵੀ ਸ਼ੇਅਰ ਕੀਤਾ ਹੈ।