ਇਮਰਾਨ ਖ਼ਾਨ ਨੇ ਅਤਿਵਾਦੀ ਓਸਾਮਾ ਬਿਨ ਲਾਦੇਨ ਨੂੰ ਦਸਿਆ 'ਸ਼ਹੀਦ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕੀ ਕਰਾਵਾਈ 'ਚ ਅਪਣੇ ਦੇਸ਼ 'ਚ ਮਾਰੇ ਗਏ ਅਲ-ਕਾਇਦਾ ਸਰਗਨਾ ਓਸਾਮਾ

Imran Khan

ਇਸਲਾਮਾਬਾਦ, 26 ਜੂਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕੀ ਕਰਾਵਾਈ 'ਚ ਅਪਣੇ ਦੇਸ਼ 'ਚ ਮਾਰੇ ਗਏ ਅਲ-ਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ''ਸ਼ਹੀਦ'' ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਅਤਿਵਾਦੀ ਵਿਰੁਧ ਅਮਰੀਕਾ ਦੀ ਲੜਾਈ 'ਚ ਸਾਥ ਦੇ ਕੇ ਪਾਕਿਸਤਾਨ ਨੂੰ ''ਸ਼ਰਮਿੰਦਗੀ'' ਦਾ ਸਾਹਮਣਾ ਕਰਨਾ ਪਿਆ ਹੈ।

ਬਜਟ ਸੈਸ਼ਨ ਦੌਰਾਨ ਖ਼ਾਨ ਨੇ ਸੰਸਦ 'ਚ ਕਿਹਾ ਕਿ ਇਸਲਾਮਾਬਾਦ ਨੂੰ ਜਾਣਕਾਰੀ ਦੀਤੇ ਬਿਨਾ ਹੀ ਅਮਰੀਕੀ ਕਮਾਂਡੋ ਪਾਕਿਸਤਾਨ ਵਿਚ ਦਾਖ਼ਲ ਹੋਏ ਅਤੇ ਓਸਾਮਾ ਬਿਨ ਲਾਦੇਨ ਦਾ ਕਤਲ ਕਰ ਦਿਤਾ, ਉਸ ਦੇ ਬਾਅਦ ਤੋਂ ਸਾਰਿਆਂ ਨੇ ਪਾਕਿਸਤਾਨ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਖ਼ਾਨ ਨੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਕੋਹੀ ਵੀ ਅਜਿਹਾ ਹੋਰ ਦੇਸ਼ ਹੈ, ਜਿਸਨੇ ਅਤਿਵਾਦ ਵਿਰੁਧ ਲੜਾਈ ਵਿਚ ਸਾਥ ਦਿਤਾ ਹੋਵੇ ਅਤੇ ਉਸ ਦੇ ਲਈ ਉਸ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪਿਆ। ਅਫ਼ਗ਼ਾਨਿਸਤਾਨ 'ਚ ਅਮਰੀਕਾ ਦੀ ਅਸਫ਼ਲਤਾ ਲਈ ਸਾਫ਼ ਤੌਰ 'ਤੇ ਪਾਕਿਸਤਾਨ 'ਤੇ ਦੋਸ਼ ਲਗਾ ਦਿਤਾ।''

ਖ਼ਾਨ ਦੀ ਇਸ ਟਿੱਪਣੀ ਦੀ ਵਿਰੋਧੀ ਧਿਰ ਨੇ ਆਲੋਚਨਾ ਕੀਤੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਖ਼ਵਾਜਾ ਆਸਿਫ਼ ਨੇ ਕਿਹਾ, ''ਓਸਾਮਾ ਬਿਨ ਲਾਦੇਨ ਇਕ ਅਤਿਵਾਦੀ ਸੀ ਅਤੇ ਸਾਡੇ ਪ੍ਰਧਾਨ ਮੰਤਰੀ ਉਸ ਨੂੰ ਸ਼ਹੀਦ ਦੱਸ ਰਹੇ ਹਨ। ਹਜ਼ਾਰਾਂ ਲੋਕਾਂ ਦੇ ਕਤਲ ਦੇ ਪਿੱਛੇ ਉਸ ਦਾ ਹੱਥ ਸੀ।''
(ਪੀਟੀਆਈ)