ਚੀਨੀ ਹਮਲੇ ਵਿਰੁਧ ਸ਼ਿਕਾਗੋ ਵਿਚ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੇ ਇਕ ਸਮੂਹ ਨੇ ਸ਼ਿਕਾਗੋ ਵਿਚ ਚੀਨੀ ਕੌਂਸਲੇਟ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਪੂਰਬੀ

File Photo

ਵਾਸ਼ਿੰਗਟਨ, 26 ਜੂਨ : ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੇ ਇਕ ਸਮੂਹ ਨੇ ਸ਼ਿਕਾਗੋ ਵਿਚ ਚੀਨੀ ਕੌਂਸਲੇਟ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਪੂਰਬੀ ਲਦਾਖ਼ ਵਿਚ ਚੀਨੀ ਵਲੋਂ ਕੀਤੇ ਗਏ ਹਮਲੇ ਵਿਰੁਧ ਪ੍ਰਦਰਸ਼ਨ ਕੀਤਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇਕੱਠ ਕਰਨ 'ਤੇ ਪਾਬੰਦੀਆਂ ਕਾਰਨ ਬਹਤੁ ਸਾਰੇ ਲੋਕ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਨਹੀਂ ਹੋ ਸਕੇ।

ਸ਼ਿਕਾਗੋ ਦੇ ਮਸ਼ਹੂਰ ਭਾਰਤੀ ਅਮਰੀਕੀ ਡਾ. ਭਰਤ ਬਰਾਈ ਨੇ ਕਿਹਾ ਕਿ ਸਾਡਾ ਵਿਰੋਧ ਲੇਹ ਵਿਚ ਭਾਰਤੀ ਸਰਹੱਦ 'ਚ ਚੀਨੀ ਘੁਸਪੈਠ ਵਿਰੁਧ ਸੀ। ਉਨ੍ਹਾਂ ਕਿਹਾ ਕਿ ਅਸੀ ਚੀਨ ਨੂੰ ਦਸਣਾ ਚਾਹੁੰਦੇ ਹਾਂ ਕਿ ਭਾਰਤੀ ਮੂਲ ਦੇ ਅਮਰੀਕੀ ਵੀ ਸ਼ਾਂਤ ਨਹੀਂ ਰਹਿਣਗੇ। ਅੱਜ ਪੂਰਾ ਸੰਸਾਰ ਭਾਰਤ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਚੀਨੀ ਹਮਲੇ ਨੂੰ ਲੈ ਕੇ ਭਾਰਤੀ -ਅਮਰੀਕੀਆਂ ਵਿਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਪੋਸਟਰ ਸਨ, ਜਿਸ ਵਿਚ ਭਾਰਤ ਵਿਰੁਧ ਹਮਲੇ ਲਈ ਚੀਨ ਅਤੇ ਹੋਰ ਗੁਆਂਢੀ ਦੇਸ਼ਾਂ ਦੀ ਨਿੰਦਾ ਕੀਤੀ ਗਈ ਸੀ। ਭਾਰਤੀ ਅਤੇ ਚੀਨੀ ਫ਼ੌਜਾਂ ਦਰਮਿਆਨ ਪੂਰਬੀ ਲਦਾਖ਼ ਦੇ ਪੈਂਗੌਂਗ ਸੋ, ਗਲਵਾਨ ਘਾਟੀ, ਡੈਮਚੋਕ ਅਤੇ ਦੌਲਤ ਬੇਲ ਉਲਡੀ 'ਚ ਤਕਰਾਰ ਹੈ। ਦੋਵੇਂ ਧਿਰਾਂ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪਾਂ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਅਤੇ ਸੈਨਿਕ ਪੱਧਰ 'ਤੇ ਗੱਲਬਾਤ ਕਰ ਰਹੀਆਂ ਹਨ। (ਪੀ.ਟੀ.ਆਈ.)