ਆਹ ਤਾਂ ਹੱਦ ਹੀ ਹੋ ਗਈ ਅਮੀਰੀ ਦੀ ! ਸ਼ਖਸ ਨੇ ਹੈਲੀਕਾਪਟਰ ਤੋਂ ਉਤਰਦੀ ਆਪਣੀ ਗਰਲਫ੍ਰੈਂਡ ਲਈ ਵਿਛਾਏ ਨੋਟਾਂ ਦੇ ਬੰਡਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਨਾ ਪੈਸਾ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਪਰ ਲੜਕੀ ਉਨ੍ਹਾਂ ਪੈਸਿਆਂ 'ਤੇ ਮਹਾਰਾਣੀ ਵਾਂਗ ਤੁਰ ਰਹੀ ਹੈ

Russian Entrepreneur

Russian Entrepreneur : ਕੋਈ ਇੱਕ -ਇੱਕ ਪੈਸੇ ਦਾ ਮੋਹਤਾਜ ਹੁੰਦਾ ਹੈ ਤੇ ਕੁੱਝ ਲੋਕਾਂ ਕੋਲ ਉਡਾਉਣ ਲਈ ਅਰਬਾਂ -ਖਰਬਾਂ ਦੀ ਦੌਲਤ ਹੁੰਦੀ ਹੈ। ਕੁਝ ਲੋਕ ਦੋ ਵਕਤ ਦੀ ਰੋਟੀ ਲਈ ਹੱਡਤੋੜ ਮਿਹਨਤ ਕਰਦੇ ਹਨ, ਜਦਕਿ ਕੁਝ ਲੋਕਾਂ ਕੋਲ ਇੰਨਾ ਪੈਸਾ ਹੁੰਦਾ ਹੈ ਕਿ ਉਹ ਇਸ ਨੂੰ ਬੇਫਜੂਲ ਖਰਚ ਕਰਨ 'ਚ ਲੱਗੇ ਰਹਿੰਦੇ ਹਨ। ਇਹ ਅਮੀਰ ਲੋਕ ਦਿਖਾਵੇ ਲਈ ਅਜਿਹੇ ਹਾਸੋਹੀਣੇ ਕੰਮ ਕਰਦੇ ਰਹਿੰਦੇ ਹਨ, ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ।

ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਵੀਡੀਓ 'ਚ ਇਕ ਅਰਬਪਤੀ ਸ਼ਖਸ ਆਪਣੀ ਗਰਲਫ੍ਰੈਂਡ ਨੂੰ ਨਾ ਸਿਰਫ਼ ਹੈਲੀਕਾਪਟਰ 'ਚੋਂ ਉਤਾਰਦਾ ਹੈ ਬਲਕਿ ਉਸ ਨੂੰ ਉਤਾਰਨ ਲਈ ਰੈੱਡ ਕਾਰਪੇਟ ਦੀ ਬਜਾਏ ਨੋਟਾਂ ਦੇ ਬੰਡਲ ਰੱਖਦਾ ਹੈ।

 ਦਰਅਸਲ, ਇੰਸਟਾਗ੍ਰਾਮ 'ਤੇ 'ਮਿਸਟਰ ਥੈਂਕ ਯੂ' ਦੇ ਨਾਮ ਨਾਲ ਜਾਣੇ ਜਾਂਦੇ ਇੱਕ ਰੂਸੀ ਕਾਰੋਬਾਰੀ ਨੇ ਆਪਣੀ ਗਰਲਫ੍ਰੈਂਡ ਦੇ ਪੈਰਾਂ ਹੇਠਾਂ ਪੈਸਿਆਂ ਦੇ ਬੰਡਲ ਵਿਛਾ ਦਿੱਤੇ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਰਗੇਈ ਕੋਸੇਂਕੋ ਆਪਣੀ ਪ੍ਰੇਮਿਕਾ ਦਾ ਹੱਥ ਫੜ ਕੇ ਇੱਕ ਨਿੱਜੀ ਹੈਲੀਕਾਪਟਰ ਤੋਂ ਹੇਠਾਂ ਉਤਾਰ ਰਿਹਾ ਹੈ। ਇੱਥੇ ਹੈਲੀਕਾਪਟਰ ਦੇ ਹੇਠਾਂ ਥੋੜ੍ਹੀ ਦੂਰੀ ਤੱਕ ਨੋਟਾਂ ਦੇ ਮੋਟੇ ਬੰਡਲਾਂ ਦਾ ਇੱਕ ਕਾਰਪੇਟ ਵਿਛਾ ਹੈ, ਜਿਸ 'ਤੇ ਕੁੜੀ ਚੱਲ ਰਹੀ ਹੈ।

ਇੰਨਾ ਪੈਸਾ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਪਰ ਲੜਕੀ ਉਨ੍ਹਾਂ ਪੈਸਿਆਂ 'ਤੇ ਮਹਾਰਾਣੀ ਵਾਂਗ ਤੁਰ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਸ ਦੀ ਪ੍ਰੇਮਿਕਾ ਲਾਲ ਹੈਲੀਕਾਪਟਰ ਤੋਂ ਹੇਠਾਂ ਉਤਰਦੀ ਹੈ ਤਾਂ ਉਹ ਆਪਣੇ ਆਪ ਨੂੰ ਕਿਸੇ ਮਾਹਾਰਾਣੀ ਤੋਂ ਘੱਟ ਨਹੀਂ ਸਮਝਦੀ ਹੈ। ਬਲੈਕ ਡਰੈਸ 'ਚ ਲੜਕੀ ਨੇ ਕਾਲਾ ਚਸ਼ਮਾ ਵੀ ਲਗਾ ਰੱਖਿਆ ਹੈ। ਉਥੇ ਹੀ ਸਰਗੇਈ ਜਾਮਨੀ ਰੰਗ ਦੀ ਪੈਂਟ ਅਤੇ ਸਫੇਦ ਕਮੀਜ਼ 'ਚ ਨਜ਼ਰ ਆ ਰਹੇ ਹਨ।

ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ਪਤਾ ਹੈ ਇਹ ਫਨੀ ਗੱਲ ਹੈ ਕਿ ਮੈਨੂੰ ਪੈਸਿਆਂ ਨਾਲੋਂ ਕਿਤੇ ਜ਼ਿਆਦਾ ਤੇਰੇ ਨਾਲ ਪਿਆਰ ਹੈ। ਹਾਲਾਂਕਿ ਇਹ ਵੀਡੀਓ ਥੋੜਾ ਪੁਰਾਣਾ ਹੈ, ਫਿਰ ਵੀ ਲੋਕ ਇਸ 'ਤੇ ਢੇਰ ਸਾਰੇ ਕੁਮੈਂਟ ਕਰ ਰਹੇ ਹਨ ਕੀ ਇਹ ਨੋਟ ਅਸਲੀ ਹਨ ਜਾਂ ਫ਼ਿਰ ਵੀਡੀਓ ਲਈ ਨਕਲੀ ਨੋਟ ਵਿਛਾਏ ਗਏ ਹਨ।

ਓਥੇ ਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਪੈਸੇ ਦੀ ਕੀਮਤ ਨੂੰ ਸਮਝੋ, ਮਜ਼ਾਕ ਨਾ ਉਡਾਓ। ਇਕ ਹੋਰ ਨੇ ਲਿਖਿਆ- ਮੈਂ ਮੰਨਦਾ ਕਿ ਤੁਸੀਂ ਬਹੁਤ ਅਮੀਰ ਹੋ ਪਰ ਪੈਸੇ ਨਾਲ ਇਸ ਤਰ੍ਹਾਂ ਦਾ ਹਾਲ ਕਰਨਾ ਠੀਕ ਨਹੀਂ ਹੈ। ਤੁਸੀਂ ਇਸ ਪੈਸੇ ਨਾਲ ਹਜ਼ਾਰਾਂ ਗਰੀਬ ਪਰਿਵਾਰਾਂ ਦੀ ਬਿਹਤਰ ਮਦਦ ਕਰ ਸਕਦੇ ਹੋ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ- ਹੱਦ ਹੋ ਗਈ ਅਮੀਰੀ ਦੀ। ਦੂਜੇ ਨੇ ਲਿਖਿਆ- ਇਹ ਸ਼ਰਮਨਾਕ ਹੈ, ਇਹ ਪੈਸੇ ਦਾ ਅਪਮਾਨ ਹੈ।