ਭਾਰਤ ਦੇ ਸੋਨਮ ਵਾਂਗਚੁਕ ਅਤੇ ਭਾਰਤ ਵਟਵਾਨੀ ਨੂੰ ਰੈਮਨ ਮੈਗਸਾਇਸਾਏ ਅਵਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਏਸ਼ੀਆ  ਦੇ ਨੋਬੇਲ ਇਨਾਮ ਮੰਨੇ ਜਾਣ ਵਾਲੇ ਰੈਮਨ ਮੈਗਸਾਇਸਾਏ ਅਵਾਰਡ ਪਾਉਣ ਵਾਲਿਆਂ ਵਿਚ ਦੋ ਭਾਰਤੀਆਂ ਦੇ ਨਾਮ ਵੀ ਸ਼ਾਮਿਲ ਹਨ

2 Indains Won Magsaysay award

ਮਨੀਲਾ, ਏਸ਼ੀਆ ਦੇ ਨੋਬੇਲ ਇਨਾਮ ਮੰਨੇ ਜਾਣ ਵਾਲੇ ਰੈਮਨ ਮੈਗਸਾਇਸਾਏ ਅਵਾਰਡ ਪਾਉਣ ਵਾਲਿਆਂ ਵਿਚ ਦੋ ਭਾਰਤੀਆਂ ਦੇ ਨਾਮ ਵੀ ਸ਼ਾਮਿਲ ਹਨ। ਇਸ ਲਿਸਟ ਵਿਚ ਕੰਬੋਡੀਆ ਦੇ ਮਨੁੱਖੀ ਕਤਲੇਆਮ ਵਿਚ ਬਚਕੇ ਨਿਕਲਣ ਵਾਲੇ ਸ਼ਖਸ ਦਾ ਵੀ ਨਾਮ ਸ਼ਾਮਿਲ ਕੀਤਾ ਗਿਆ ਹੈ। ਭਾਰਤੀ 'ਭਾਰਤ ਵਟਵਾਨੀ' ਨੂੰ ਸੜਕ ਉੱਤੇ ਭੀਖ ਮੰਗਣ ਵਾਲੇ ਹਜ਼ਾਰਾਂ ਮਾਨਸਿਕ ਰੋਗੀਆਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ  ਪਰਿਵਾਰਾਂ ਨਾਲ ਮਿਲਵਾਉਂ ਲਈ ਇਨਾਮ ਦਿੱਤਾ ਗਿਆ ਹੈ। ਉਥੇ ਹੀ, ਸੋਨਮ ਵਾਂਗਚੁਕ ਨੂੰ ਕੁਦਰਤ, ਸੰਸਕ੍ਰਿਤੀ ਅਤੇ ਸਿੱਖਿਆ  ਦੇ ਜ਼ਰੀਏ ਭਾਈਚਾਰਕ ਤਰੱਕੀ ਲਈ ਕੰਮ ਕਰਨ ਨੂੰ ਲੈ ਕੇ ਇਹ ਇਨਾਮ ਮਿਲਿਆ ਹੈ।