ਗ਼ੈਰ-ਕਾਨੂੰਨੀ ਢੰਗ ਨਾਲ 5 ਲੱਖ ਪ੍ਰਵਾਸੀ ਲੰਘੇ ਅਮਰੀਕਾ ਸਰਹੱਦ

ਏਜੰਸੀ

ਖ਼ਬਰਾਂ, ਕੌਮਾਂਤਰੀ

2,258 ਦੇ ਸਭ ਤੋਂ ਵੱਡੇ ਗਰੁੱਪ ਨੇ ਇੱਕ ਦਿਨ ਵਿਚ ਪਾਰ ਕੀਤਾ ਬਾਰਡਰ!

5 lakh immigrants crossed the US border illegally

ਵਾਸ਼ਿੰਗਟਨ : ਰੋਜ਼ੀ ਰੋਟੀ ਕਮਾਉਣ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਕਾਫੀ ਵਧਦਾ ਜਾ ਰਿਹਾ ਹੈ ਪਰ ਇਨ੍ਹਾਂ ਵਿੱਚੋ ਜ਼ਿਆਦਾਤਰ ਲੋਕ ਅਮਰੀਕਾ ਜਾਂਦੇ ਹਨ। ਅਮਰੀਕਾ ਜਾਣ ਲਈ ਲੋਕ ਗ਼ੈਰ ਕਾਨੂੰਨੀ ਢੰਗ ਵੀ ਅਖਤਿਆਰ ਕਰਦੇ ਹਨ ਜੋ ਕਈ ਵਾਰ ਉਨ੍ਹਾਂ ਲਈ ਮੁਸੀਬਤਾਂ ਦਾ ਬਾਇਸ ਬਣਦਾ ਹੈ। ਇਨ੍ਹਾਂ ਸਾਰਿਆਂ ਵਿਚਕਾਰ ਹੁਣ ਇੱਕ ਵੱਡਾ ਖ਼ੁਲਾਸਾ ਹੋਇਆ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ।

ਦਰਅਸਲ ਵੱਖ-ਵੱਖ ਦੇਸ਼ਾਂ ਨਾਲ ਲੱਗਦੀ ਅਮਰੀਕਾ ਦੀ ਸਰਹੱਦ ਨੂੰ 5 ਲੱਖ ਪ੍ਰਵਾਸੀ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰ ਚੁੱਕੇ ਹਨ। ਇਥੇ ਹੀ ਬੱਸ ਨਹੀਂ ਸਗੋਂ ਇੱਕ ਹੋਰ ਵੱਡੀ ਹੈਰਾਨੀ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਨਾ ਤਾਂ ਰੋਕਿਆ ਗਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਇਥੋਂ ਤੱਕ ਕੇ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਇਨ੍ਹਾਂ ਪ੍ਰਵਾਸੀਆਂ ਦੀਆਂ ਤਸਵੀਰਾਂ ਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ ਪਰ ਫਿਰ ਵੀ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।

ਇੱਕ ਰਿਪੋਰਟ ਮੁਤਾਬਕ ਡੇਲ ਰੀਓ ਸੈਕਟਰ ਵਿੱਚ ਮੰਗਲਵਾਰ ਨੂੰ ਹੀ 2,258 ਗੈਰ-ਕਾਨੂੰਨੀ ਕ੍ਰਾਸਿੰਗ ਹੋਈਆਂ ਹਨ। ਇਸ ਤੋਂ ਇਲਾਵਾ ਇੱਕ ਹਫ਼ਤੇ ਦੇ ਅੰਦਰ ਇਸ ਇਲਾਕੇ ਵਿਚ 13,000 ਤੋਂ ਵੱਧ ਪ੍ਰਵਾਸੀਆਂ ਨੇ ਸਰਹੱਦ ਪਾਰ ਕੀਤੀ ਹੈ। ਇੰਨੀ ਵੱਡੀ ਗਿਣਤੀ ਵਿਚ ਬਾਰਡਰ ਲੰਘ ਰਹੇ ਪ੍ਰਵਾਸੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ ਜੋ ਕਿ ਕਿਊਬਾ ਅਤੇ ਵੈਨੇਜ਼ੁਏਲਾ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀਆਂ ਹਨ ਜੋ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਇਕੱਲੇ ਮਈ ਮਹੀਨੇ ਵਿਚ 239,000 ਤੋਂ ਵੱਧ ਹੈ।