ਸੂਡਾਨ ’ਚ ਦੋ ਧਿਰਾਂ ਵਿਚਕਾਰ ਖੂਨੀ ਝੜਪ, 37 ਮੌਤਾਂ ਤੇ 200 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰਬੀ ਸੂਡਾਨ 'ਚ ਵੱਖ-ਵੱਖ ਕਬੀਲਿਆਂ ਦੇ ਵਿਚਕਾਰ ਖੂਨੀ ਝੜਪ ਹੋਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਲੋਕ ਜਖ਼ਮੀ ਹੋ ਗਏ ਹਨ।

Tribal clashes in sudan 37 killed 200 injured

ਸੂਡਾਨ : ਪੂਰਬੀ ਸੂਡਾਨ 'ਚ ਵੱਖ-ਵੱਖ ਕਬੀਲਿਆਂ ਦੇ ਵਿਚਕਾਰ  ਖੂਨੀ ਝੜਪ ਹੋਣ ਕਾਰਨ 37 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਲੋਕ ਜਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਪਿਛਲੇ ਵੀਰਵਾਰ ਆਮੇਰ ਅਤੇ ਨੁਬਾ ਕਬੀਲਿਆਂ ਵਿਚਕਾਰ ਹਿੰਸਕ ਝਗੜਾ ਹੋਇਆ। ਜ਼ਖਮੀ ਲੋਕਾਂ ਨੂੰ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਇਹ ਨਹੀਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਵਿਚਕਾਰ ਝਗੜਾ ਕਿਸ ਕਾਰਨ ਹੋਇਆ।

ਐਤਵਾਰ ਨੂੰ ਇੱਥੋਂ ਦੀ ਨਵੀਂ ਬਣੀ ਕੌਂਸਲ ਨੇ ਰੈੱਡ ਸੀ ਸਟੇਟ ’ਚ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ। ਕੌਂਸਲ ਨੇ ਇਸ ਹਿੰਸਾ ਦੀ ਜਾਂਚ ਕਰਨ ਲਈ ਹੁਕਮ ਦੇ ਦਿੱਤੇ ਹਨ ਅਤੇ ਉਨ੍ਹਾਂ ਜਲਦੀ ਹੀ ਇਸ ਦੇ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਸੂਡਾਨ ਬਹੁਤ ਗਰੀਬ ਦੇਸ਼ ਹੈ, ਜਿੱਥੇ ਖਾਣੇ ਦੀ ਕਾਫੀ ਕਮੀ ਰਹਿੰਦੀ ਹੈ। ਇਸੇ ਕਾਰਨ ਇੱਥੇ ਅਜਿਹੇ ਝਗੜੇ ਹੁੰਦੇ ਰਹਿੰਦੇ ਹਨ। ਦਸੰਬਰ 2018 ’ਚ ਵੀ ਇੱਥੇ ਰੋਟੀ ਕਾਰਨ ਝਗੜਾ ਹੋ ਗਿਆ ਸੀ ਤੇ ਕਈ ਲੋਕਾਂ ਦੀ ਮੌਤ ਹੋ ਗਈ ਸੀ। ਸੂਡਾਨੀ ਪੌਂਡ ਦੀ ਕੀਮਤ ਬਹੁਤ ਜ਼ਿਆਦਾ ਡਿੱਗ ਜਾਣ ਕਾਰਨ ਲੋਕਾਂ ਲਈ ਢਿੱਡ ਭਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਾਲ 2009 ’ਚ ਇੱਥੇ ਸੰਘਰਸ਼ ਦੌਰਾਨ ਲਗਭਗ 200 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਜਾਂਚ ’ਚ ਪਤਾ ਲੱਗਾ ਸੀ ਕਿ ਇਹ ਲੋਕ ਖਾਣੇ ਦੀ ਤਲਾਸ਼ ’ਚ ਗਏ ਸਨ ਅਤੇ ਝਗੜੇ ਦੌਰਾਨ ਮਾਰੇ ਗਏ।