ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਗੋਲੀਬਾਰੀ ਦੇ ਦੋਸ਼ੀ ਨੂੰ ਹੋਈ ਉਮਰ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਗੋਲੀਬਾਰੀ ਦੇ ਦੋਸ਼ੀ ਨੂੰ ਹੋਈ ਉਮਰ ਕੈਦ

image

ਆਕਲੈਂਡ, 26 ਅਗੱਸਤ (ਹਰਜਿੰਦਰ ਸਿੰਘ ਬਸਿਆਲਾ) :15 ਮਾਰਚ 2019 ਨੂੰ ਪੂਰੇ ਦੁਨੀਆ 'ਚ ਉਸ ਵੇਲੇ ਸ਼ੋਕ ਛਾ ਗਿਆ ਸੀ ਜਦੋਂ ਦੁਪਹਿਰ (1.40) ਦੀ ਨਮਾਜ਼ ਵੇਲੇ ਆਸਟਰੇਲੀਅਨ (ਗ੍ਰਾਫਟਨ-ਨਿਊ ਸਾਊਥ ਵੇਲਜ਼) ਮੂਲ ਦੇ 29 ਸਾਲਾ ਬ੍ਰੈਨਟਨ ਟਾਰੈਂਟ ਨੇ ਨਿਊਜ਼ੀਲੈਂਡ ਦੇ ਦਖਣੀ ਟਾਪੂ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਅਲ ਨੂਰ ਅਤੇ ਲਿਨਵੁੱਡ ਮਸਜਿਦ 'ਚ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ 51 ਲੋਕਾਂ ਦਾ ਕਤਲ ਕਰ ਦਿਤਾ ਅਤੇ 40 ਹੋਰ ਨੂੰ ਜ਼ਖ਼ਮੀ ਕਰ ਦਿਤਾ ਸੀ।

image


ਸੁਣਵਾਈ ਦਾ ਅੱਜ ਆਖ਼ਰੀ ਚੌਥਾ ਦਿਨ ਸੀ ਅਤੇ ਕ੍ਰਾਈਸਟਚਰਚ ਦੇ ਮਾਣਯੋਗ ਜੱਜ  ਕੈਮਰਨ ਮੈਂਡਰ ਨੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਉਸ ਦੀ ਕਦੇ ਵੀ ਪੈਰੋਲ ਨਹੀਂ ਹੋਵੇਗੀ। ਨਿਊਜ਼ੀਲੈਂਡ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੂੰ ਕਦੇ ਵੀ ਪੈਰਲੇ ਉਤੇ ਛੱਡਿਆ ਨਹੀਂ ਜਾਵੇਗਾ। ਅੱਜ ਸਵੇਰ 8 ਵਜੇ ਤੋਂ ਹੀ ਲੋਕ ਅਦਾਲਤ ਵਿਚ ਜਾਣਾ ਸ਼ੁਰੂ ਹੋ ਗਏ ਸਨ। ਇਕ ਦੂਜੇ ਨੂੰ ਚਿੱਟੇ ਫੁੱਲ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।


ਮਰਨ ਵਾਲਿਆਂ 'ਚ 9 ਪਾਕਿਸਤਾਨ ਦੇ, 7 ਭਾਰਤ ਦੇ, 5 ਬੰਗਲਾਦੇਸ਼, 4 ਇਜਿਪਤ, 3 ਯੂਨਾਈਟਿਡ ਅਰਬ ਅਮੀਰੇਟਸਸ, 3 ਫੀਜ਼ੀ ਦੇ, 2 ਸੋਮਾਲੀਆ, 2 ਸੀਰੀਆ ਦੇ, 1 ਇੰਡੋਨੇਸ਼ੀਆ, 1 ਜੈਰਡਨ, 1 ਕੁਵੈਤ, 1 ਨਿਊਜ਼ੀਲੈਂਡ ਅਤੇ 12 ਹੋਰ ਸਨ।  ਜਿਸ ਸਮੇਂ ਹਮਲਾ ਕੀਤਾ ਗਿਆ ਉਸ ਸਮੇਂ ਬੰਗਲਾ ਦੇਸ਼ ਦੀ ਕ੍ਰਿਕਟ ਟੀਮ ਵੀ ਮਸਜਿਦ ਜਾਣ ਵਾਲੀ ਹੀ ਸੀ ਪਰ ਸਾਰੇ ਖਿਡਾਰੀ ਬਚ ਗਏ ਸਨ। ਇਸ ਕੋਲ ਬਹੁਤ ਸਾਰੇ ਹਥਿਆਰ, ਗੋਲੀਆਂ ਅਤੇ ਪੈਟਰੋਲ ਵੀ ਸੀ ਤਾਂਕਿ ਉਹ ਮਸਜਿਦਾਂ ਨੂੰ ਅੱਗ ਲਾ ਸਕੇ। ਪੁਲਿਸ ਨੇ ਇਸ ਨੂੰ ਭੱਜਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਸੀ। ਪਹਿਲਾਂ ਇਹ ਅਪਣੇ ਗੁਨਾਹ ਤੋਂ ਮੁਕਰਦਾ ਸੀ ਪਰ ਬਾਅਦ 'ਚ ਅਪਣੇ ਆਪ ਮੰਨ ਗਿਆ ਸੀ।  ਪੀੜ੍ਹਤ ਪ੍ਰਵਾਰਾਂ ਨੇ ਲਾਹਨਤ ਭਰੇ ਪੱਤਰ ਉਸਦੇ ਲਈ ਪੜ੍ਹੇ ਅਤੇ ਪ੍ਰਵਾਰਾਂ ਦੇ ਉਤੇ ਪਏ ਅਸਰ ਦਾ ਵਰਨਣ ਕੀਤਾ ਸੀ।