ਕੈਨੇਡਾ 'ਚ ਸੜਕ ਹਾਦਸੇ ਵਿਚ ਸਾਬਕਾ MLA ਦੇ ਪੁੱਤਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੜਕ ਹਾਦਸੇ ਵਿੱਚ ਇਕ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ ਵਿੱਚ 20 ਸਾਲਾ ਅਰਜਨ ਗਿੱਲ ਦੀ ਮੌਤ

Former MLA's son dies in road accident in Canada

ਕੈਨੇਡਾ: ਕੈਨੇਡਾ ਤੋਂ ਇਕ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਕੈਨੇਡਾ ਦੇ ਕੈਲਗਰੀ ਵਿੱਚ ਬੀਤੇ ਦਿਨੀਂ ਪੰਜਾਬੀ ਮੂਲ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤ ਦੀ ਮੌਤ ਹੋ ਗਈ।ਸੜਕ ਹਾਦਸੇ ਵਿੱਚ ਮੋਟਰਸਾਈਕਲ ਤੇ ਕਾਰ ਦੀ ਟੱਕਰ ਹੋਣ ਕਾਰਨ 20 ਸਾਲ ਦੇ ਅਰਜਨ ਗਿੱਲ ਦੀ ਮੌਤ ਹੋ ਗਈ।
ਕੈਲਗਰੀ ਟ੍ਰੈਫਿਕ ਪੁਲਿਸ ਦੇ ਸਾਰਜੈਂਟ ਸ਼ੀਨ ਸ਼ਰਮਨ ਦਾ ਕਹਿਣਾ ਹੈ ਕਿ ਅਰਜਨ ਗਿੱਲ ਆਪਣੇ ਮੋਟਰਸਾਈਕਲ ਉੱਤੇ 16 ਐਵਿਨਿਊ ਤੋਂ ਪੱਛਮ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਕਾਰਨ ਨੇ ਟੱਕਰ ਮਾਰ ਦਿੱਤੀ। ਘਟਨਾ ਮੌਕੇ ਹੀ ਅਰਜਨ ਗਿੱਲ ਦੀ ਮੌਤ ਹੋ ਗਈ।

ਕੈਲਗਰੀ ਪੁਲੀਸ ਵੱਲੋਂ ਇਸ ਸੜਕ ਹਾਦਸੇ ਬਾਰੇ ਕੋਈ ਵੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਣ ’ਤੇ ਪੁਲੀਸ ਨਾਲ 403-266-1234 ਰਾਹੀਂ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪੰਜਾਬੀ ਮੂਲ ਦੇ ਪ੍ਰਭ ਗਿੱਲ ਜ਼ਿਮਨੀ ਚੋਣ ਵਿੱਚ ਕੈਲਗਰੀ ਗ੍ਰੀਨ ਵੇ ਰਾਈਡਿੰਗ ਤੋਂ ਐੱਮਐੱਲਏ ਚੁਣੇ ਗਏ ਸਨ।