ਕੈਨੇਡਾ ਜਾਣ ਲਈ ਹੁਣ ਨਹੀਂ ਦੇਣਾ ਪਵੇਗਾ ਕੋਵਿਡ ਟੀਕਾਕਰਨ ਦਾ ਸਬੂਤ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਕੈਨੇਡਾ ਵਿਚ ਦਾਖਲ ਹੋਣ ਵੇਲੇ ਸਿਹਤ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਵਰਤੀ ਜਾਂਦੀ ਐਪ ਵੀ ਡਾਉਨਲੋਡ ਕਰਨਾ ਮਰਜ਼ੀ ਹੋਵੇਗੀ।
ਕੈਨੇਡਾ: ਸਰਕਾਰ ਦੇਸ਼ ’ਚ ਆਉਣ ਵਾਲੇ ਯਾਤਰੀਆਂ ਉਪਰ ਕੋਵਿਡ ਸਬੰਧੀ ਪਾਬੰਦੀਆਂ ਨੂੰ ਖ਼ਤਮ ਕਰਨ ਜਾ ਰਿਹਾ ਹੈ। ਇਸ ਵਿਚ ਯਾਤਰੀਆਂ ਲਈ ਵੈਕਸੀਨ ਦੀ ਜ਼ਰੂਰੀ ਸ਼ਰਤ ਵੀ ਸ਼ਾਮਿਲ ਹੈ। ਯਾਤਰੀਆਂ ਨੂੰ 1 ਅਕਤੂਬਰ ਤੋਂ ਕੋਵਿਡ ਟੀਕਾਕਰਨ ਦਾ ਸਬੂਤ ਦੇਣ, ਕੋਈ ਟੈਸਟ ਕਰਵਾਉਣ ਜਾਂ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੋਵੇਗੀ। ਇੱਥੋਂ ਤੱਕ ਕਿ ਜਹਾਜ਼ਾਂ ਅਤੇ ਰੇਲ ਗੱਡੀਆਂ 'ਤੇ ਮਾਸਕ ਦੇ ਹੁਕਮਾਂ ਨੂੰ ਵੀ ਹਟਾ ਦਿੱਤਾ ਜਾਵੇਗਾ।
ਕੈਨੇਡਾ ਵਿਚ ਦਾਖਲ ਹੋਣ ਵੇਲੇ ਸਿਹਤ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਵਰਤੀ ਜਾਂਦੀ ਐਪ (ArriveCan) ਵੀ ਡਾਉਨਲੋਡ ਕਰਨਾ ਮਰਜ਼ੀ ਹੋਵੇਗੀ।
ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਕਿਹਾ ਕਿ ਕੈਨੇਡਾ ਕੋਵਿਡ-19 ਮਹਾਂਮਾਰੀ ਨੂੰ ਲੈ ਕੇ ਪਹਿਲਾਂ ਨਾਲੋਂ "ਬਹੁਤ ਬਿਹਤਰ ਸਥਿਤੀ" ਵਿਚ ਹੈ। ਇਸ ਦਾ ਕਾਰਨ ਟੀਕਾਕਰਨ ਅਤੇ ਇਲਾਜ ਦਾ ਉਪਲਬਧ ਹੋਣਾ ਹੈ।
"ਦੇਸ਼ ਵਿਚ ਲਗਭਗ 82% ਆਬਾਦੀ ਟੀਕਾਕਰਨ ਦੀਆਂ ਦੋ ਖੁਰਾਕਾਂ ਲੈ ਚੁੱਕੀ ਹੈ ਅਤੇ ਮੌਤ ਦਰ ਵਿਚ ਗਿਰਾਵਟ ਹੋਈ ਹੈ।" ਉਹਨਾਂ ਕਿਹਾ ਕਿ ਜੇਕਰ ਕੋਈ ਨਵਾਂ ਜਾਂ ਉੱਚ ਪੱਧਰ ਦਾ ਵਾਇਰਸ ਆਉਂਦਾ ਹੈ ਤਾਂ ਦੇਸ ਨਵੇਂ ਮਾਪਦੰਡਾਂ ਲਈ ਤਿਆਰ ਹੈ।