America News: ਅਮਰੀਕਾ ਨੇ ਨੌਂ ਮਹੀਨਿਆਂ 'ਚ 2,417 ਭਾਰਤੀ ਕੱਢੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

‘‘ਅਸੀਂ ਪ੍ਰਵਾਸ ਲਈ ਕਾਨੂੰਨੀ ਮਾਰਗਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ।''

US deports 2,417 Indians in nine months America News

US deports 2,417 Indians in nine months  America News: ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਜਨਵਰੀ ਤੋਂ ਹੁਣ ਤਕ 2,400 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ ਅਤੇ ਉਹ ਲੋਕਾਂ ਵਲੋਂ ਕਾਨੂੰਨੀ ਪ੍ਰਵਾਸ ਦੇ ਰਾਹਾਂ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈ।

ਉਨ੍ਹਾਂ ਕਿਹਾ ਕਿ ਜਨਵਰੀ ਤੋਂ ਲੈ ਕੇ ਹੁਣ ਤਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਜੈਸਵਾਲ ਨੇ ਕਿਹਾ, ‘‘ਅਸੀਂ ਪ੍ਰਵਾਸ ਲਈ ਕਾਨੂੰਨੀ ਮਾਰਗਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਭਾਰਤ ਗੈਰ-ਕਾਨੂੰਨੀ ਪ੍ਰਵਾਸ ਦੇ ਵਿਰੁਧ ਖੜਾ ਹੈ।’’    

(For more news apart from “US deports 2,417 Indians in nine months  America News, ” stay tuned to Rozana Spokesman.)