ਬੀਅਰ ਦਾ ਨਾਮ ‘ਗਣੇਸ਼’ ਰਖਣ 'ਤੇ ਮਚਿਆ ਹੜਕੰਪ, ਕੰਪਨੀ ਨੇ ਵਾਪਸ ਲਿਆ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰੀ ਇੰਗਲੈਂਡ ਵਿਚ ਬੀਅਰ ਬਣਾਉਣ ਵਾਲੀ ਇਕ ਕੰਪਨੀ ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਕੁੱਝ ਮਹੀਨੇ ਪਹਿਲਾਂ ਬਣਾਈ ਗਈ ਅਪਣੀ ਵਿਸ਼ੇਸ਼ ਬੀਅਰ ਦੇ ਬ੍ਰਾਂ...

Ganesh Beer

ਵੈਸਟ ਯੌਰਕਸ਼ਾਇਰ : (ਭਾਸ਼ਾ) ਉਤਰੀ ਇੰਗਲੈਂਡ ਵਿਚ ਬੀਅਰ ਬਣਾਉਣ ਵਾਲੀ ਇਕ ਕੰਪਨੀ ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਕੁੱਝ ਮਹੀਨੇ ਪਹਿਲਾਂ ਬਣਾਈ ਗਈ ਅਪਣੀ ਵਿਸ਼ੇਸ਼ ਬੀਅਰ ਦੇ ਬ੍ਰਾਂਡ ਨਾਮ ‘ਗਣੇਸ਼’ ਨੂੰ ਵਾਪਸ ਲੈ ਰਹੀ ਹੈ। ਵੈਸਟ ਯੌਰਕਸ਼ਾਇਰ ਸਥਿਤ ਵਿਸ਼ਬੋਨ ਬਰੂਅਰੀ ਲਿਮਟਿਡ ਨੇ ਪਿਛਲੇ ਮਹੀਨੇ ਮੈਨਚੈਸਟਰ ਵਿਚ ਬੀਅਰ ਉਤਸਵ ਵਿਚ ਭਾਰਤੀਆਂ ਨੂੰ ਆਰਕਿਸ਼ਤ ਕਰਨ ਲਈ ਉਨ੍ਹਾਂ ਦੇ ਸਵਾਦ ਦੇ ਹਿਸਾਬ ਨਾਲ ਨੀਂਬੂ, ਧਨਿਆ, ਅੰਗੂਰ ਅਤੇ ਬਾਬੂਨ ਦੇ ਫੁਲ (ਕੈਮੋਮਿਲ) ਨਾਲ ਤਿਆਰ ਬੀਅਰ ਦਾ ਨਾਮ ‘ਗਣੇਸ਼’ ਰੱਖਿਆ ਸੀ।

ਅਮਰੀਕਾ ਦੀ ਯੂਨਿਵਰਸਲ ਸੋਸਾਇਟੀ ਆਫ ਹਿੰਦੁਇਜ਼ਮ ਦੇ ਪ੍ਰਧਾਨ ਰਾਜਨ ਜੇਦ ਸਮੇਤ ਹੋਰ ਲੋਕਾਂ ਨੇ ਹਿੰਦੂ ਰੱਬ ਦਾ ਨਾਮ ਬੀਅਰ ਬਰਾਂਡ ਦੇ ਤੌਰ 'ਤੇ ਰੱਖੇ ਜਾਣ 'ਤੇ ਇਤਰਾਜ਼ ਜਤਾਇਆ ਸੀ। ਵਿਸ਼ਬੋਨ ਬਰੂਅਰੀ ਦੇ ਮੁੱਖ ਬਰੂਅਰ ਐਡਰਿਅਨ ਚੈਪਮੈਨ ਨੇ ਕਿਹਾ ਕਿ ਅਸੀਂ ਇਸ ਦੇ ਇਸ਼ਾਰੇ ਤੋਂ ਬਿਲਕੁਲ ਅੰਜਾਨ ਸਨ।  ਅਸੀਂ ਇਸ ਨੂੰ ਬਸ ਇਕ ਸ਼ਬਦ ਦੇ ਤੌਰ 'ਤੇ ਇਸਤੇਮਾਲ ਕੀਤਾ ਜੋ ਭਾਰਤ ਅਤੇ ਭਾਰਤੀਆਂ ਦੀ ਪਸੰਦ ਨੂੰ ਦਰਸ਼ਾਏ।

ਸਾਡੀ ਇਛਾ ਕੋਈ ਨਰਾਜ਼ਗੀ ਪੈਦਾ ਕਰਨ ਦੀਆਂ ਨਹੀਂ ਸੀ ਅਤੇ ਅਸੀਂ ਨਿਸ਼ਚਿਤ ਤੌਰ 'ਤੇ ਇਸ ਦਾ ਇਸਤੇਮਾਲ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜਿਵੇਂ ਹੀ ਪਤਾ ਚਲਿਆ ਕਿ ਇਸ ਨਾਮ ਨਾਲ ਸੱਭਿਆਚਾਰਕ ਭਾਵਨਾਵਾਂ ਠੇਸ ਪਹੁੰਚ ਸਕਦੀਆਂ ਹਨ ਅਸੀਂ ਝੱਟਪੱਟ ਫੈਸਲਾ ਲਿਆ ਕਿ ਭਵਿੱਖ ਵਿਚ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।