ਕੈਨੇਡਾ ਵਿਚ ਸਿਆਸੀ ਸ਼ਰਨ ਮੰਗਣ ਵਾਲੇ ਭਾਰਤੀਆਂ ’ਚ ਪੰਜਾਬੀ ਮੋਹਰੀ
ਭਾਰਤ ਵਿਚੋਂ 6,537 ਲੋਕਾਂ ਨੇ ਪਿਛਲੇ ਦਸ ਸਾਲਾਂ ਵਿਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਲਈ ਅਰਜ਼ੀ ਲਾਈ ਹੈ
Punjabi leader among Indians seeking asylum in Canada
ਨਵੀਂ ਦਿੱਲੀ- ਕੈਨੇਡਾ ’ਚ ਸਿਆਸੀ ਸ਼ਰਨ ਮੰਗਣ ਲਈ ਚੱਲ ਰਹੇ ਰੈਕੇਟ ਦਾ ਪੰਜਾਬ ਧੁਰਾ ਬਣਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਸਿਆਸੀ ਅੱਤਿਆਚਾਰ ਦਾ ਹਵਾਲਾ ਦੇ ਕੇ ਕੈਨੇਡਾ ਵਿਚ ਸ਼ਰਨ ਮੰਗ ਰਹੇ ਹਨ। ਭਾਰਤ ਵਿਚੋਂ 6,537 ਲੋਕਾਂ ਨੇ ਪਿਛਲੇ ਦਸ ਸਾਲਾਂ ਵਿਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਲਈ ਅਰਜ਼ੀ ਲਾਈ ਹੈ।
ਅਰਜ਼ੀਕਰਤਾਵਾਂ ਵਿਚ ਅੱਧੇ ਤੋਂ ਵੱਧ ਪੰਜਾਬ ਨਾਲ ਸੰਬੰਧਿਤ ਹਨ। ਦੱਸਣਯੋਗ ਹੈ ਕਿ ਸਿਆਸੀ ਸ਼ਰਨ ਦੇ ਕੇਸ ਲੜਨ ਵਾਲੇ ਵਕੀਲ ਅਜਿਹੇ ਕੇਸ ਦਾਇਰ ਕਰਨ ਲਈ ਮੂੰਹ ਮੰਗੀ ਰਕਮ ਲੈ ਰਹੇ ਹਨ।