'Bad parenting fee' at restaurant: ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਤੋਂ ਅਸਮਰੱਥ ਮਾਪਿਆਂ ਤੋਂ ਵਸੂਲੀ ਜਾਵੇਗੀ ਵਾਧੂ ਫੀਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ Menu

'Bad parenting fee' at Georgia restaurant

'Bad parenting fee' at Georgia restaurant News Punjabi: ਅਮਰੀਕਾ ਦੇ ਜਾਰਜੀਆ ਵਿਚ ਇਕ ਰੈਸਟੋਰੈਂਟ ਨੇ 'ਬੈਡ ਪੇਰੈਂਟਿੰਗ ਫੀਸ' ਵਸੂਲਣੀ ਸ਼ੁਰੂ ਕਰ ਦਿਤੀ ਹੈ। ਹਾਲਾਂਕਿ, ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਤੋਂ ਬਾਅਦ, ਲੋਕਾਂ ਨੇ ਰੈਸਟੋਰੈਂਟ ਦੀ ਆਲੋਚਨਾ ਵੀ ਕੀਤੀ ਹੈ। ਅਟਲਾਂਟਾ ਸ਼ਹਿਰ ਦੇ ਬਲੂ ਰਿਜ ਮਾਉਂਟੇਨ 'ਤੇ ਸਥਿਤ ਟੋਕੋਆ ਰਿਵਰਸਾਈਡ ਰੈਸਟੋਰੈਂਟ ਦੇ ਮੈਨਿਊ ਨੇ ਸੋਸ਼ਲ ਮੀਡੀਆ ਸਾਈਟ Reddit.com 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ।

ਰੈਸਟੋਰੈਂਟ ਨੇ ਬਹੁਤ ਹੀ ਅਜੀਬ ਨਿਯਮ ਪੇਸ਼ ਕੀਤਾ ਹੈ ਅਤੇ 'ਅਡਲਟ ਸਰਚਾਰਜ' ਲਗਾਇਆ ਹੈ। ਰੈਸਟੋਰੈਂਟ ਨੇ ਸਰਚਾਰਜ ਦਾ ਜ਼ਿਕਰ ਨਹੀਂ ਕੀਤਾ ਹੈ, ਇਸ ਨੂੰ ਪ੍ਰਤੀਕਾਤਮਕ ਰੂਪ "$$" ਵਿਚ ਸਾਂਝਾ ਕਰ ਰਿਹਾ ਹੈ। ਇਹ ਚਾਰਜ ਉਨ੍ਹਾਂ ਲਈ ਹੈ ਜੋ ਅਪਣੇ ਬੱਚਿਆਂ ਦੀ ਸਹੀ ਢੰਗ ਨਾਲ ਪਰਵਰਿਸ਼ ਨਹੀਂ ਕਰ ਪਾਉਂਦੇ।

ਰੈਸਟੋਰੈਂਟ ਦੇ ਬਿੱਲ ਦੀ ਇਸ ਤਸਵੀਰ ਨੂੰ ਪੋਸਟ ਕਰਨ ਵਾਲੇ Reddit ਯੂਜ਼ਰ ਨੇ ਕੈਪਸ਼ਨ ਦਿਤਾ, 'ਇਹ ਰੈਸਟੋਰੈਂਟ ਤੁਹਾਡੇ ਤੋਂ ਮਾੜੇ ਪਾਲਣ-ਪੋਸ਼ਣ ਲਈ ਵਾਧੂ ਖਰਚਾ ਲੈਂਦਾ ਹੈ।' ਰੈਸਟੋਰੈਂਟ 'ਨੋ ਰਿਸਪੈਕਟ, ਨੋ ਸਰਵਿਸ’ ਦੀ ਨੀਤੀ ਦੀ ਸਖਤੀ ਨਾਲ ਪਾਲਣ ਕਰਦਾ ਹੈ।

ਇਸ ਤੋਂ ਇਲਾਵਾ ਜੇਕਰ ਇਸ ਰੈਸਟੋਰੈਂਟ 'ਚ ਛੇ ਤੋਂ ਵੱਧ ਲੋਕ ਜਨਮ ਦਿਨ ਮਨਾਉਂਦੇ ਹਨ ਅਤੇ ਜਿਹੜੇ ਲੋਕ ਅਪਣਾ ਬਿੱਲ ਵੰਡਣ ਦੀ ਚੋਣ ਕਰਦੇ ਹਨ, ਉਨ੍ਹਾਂ 'ਤੇ 20 ਫ਼ੀ ਸਦੀ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ। ਇੰਨਾ ਹੀ ਨਹੀਂ, ਜੇਕਰ ਕਾਰਡ ਰਾਹੀਂ ਭੁਗਤਾਨ ਕਰਦੇ ਹੋ ਤਾਂ ਉਨ੍ਹਾਂ ਨੂੰ ਮੈਨਿਊ 'ਤੇ ਇਸ਼ਤਿਹਾਰੀ ਕੀਮਤਾਂ ਤੋਂ ਇਲਾਵਾ 3.5 ਫ਼ੀ ਸਦੀ ਦਾ ਚਾਰਜ ਦੇਣਾ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਇਸ ਖਾਸ ਰੈਸਟੋਰੈਂਟ ਵਿਚ ਖਾਣਾ ਸਾਂਝਾ ਕਰਨ ਲਈ 3 ਡਾਲਰ(249 ਰੁਪਏ) ਦੀ ਰਕਮ ਵੀ ਵਸੂਲੀ ਜਾਂਦੀ ਹੈ।

(For more news apart from 'Bad parenting fee' at Georgia restaurant, stay tuned to Rozana Spokesman)