Hurricane Otis News: ਮੈਕਸੀਕੋ 'ਚ ਆਇਆ ‘ਓਟਿਸ’ ਤੂਫ਼ਾਨ, 27 ਲੋਕਾਂ ਦੀ ਮੌਤ, ਚਾਰੇ ਪਾਸੇ ਤਬਾਹੀ ਦਾ ਮੰਜ਼ਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉੱਖੜ ਗਏ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਤਾਇਨਾਤੀ ਕੀਤੀ ਜਾ ਰਹੀ ਹੈ।  

Hurricane 'Otis' came to Mexico, 27 people died, the scene of destruction all around

Mexico Hurricane Otis news in Punjabi: ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ‘ਚ ਤੂਫਾਨ ‘ਓਟਿਸ’ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਤੂਫ਼ਾਨ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉੱਖੜ ਗਏ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਤਾਇਨਾਤੀ ਕੀਤੀ ਜਾ ਰਹੀ ਹੈ।  

ਮੈਕਸੀਕੋ 'ਚ ਇਹ ਤੂਫ਼ਾਨ ਇੰਨਾ ਖ਼ਤਰਨਾਕ ਹੈ ਕਿ ਇਸ ਨੇ 27 ਲੋਕਾਂ ਦੀ ਜਾਨ ਲੈ ਲਈ ਹੈ। ਮੈਕਸੀਕਨ ਸਰਕਾਰ ਦੇ ਅਨੁਸਾਰ, ਇਹ ਦੇਸ਼ ਵਿਚ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿਚੋਂ ਇੱਕ ਹੈ। ਇਸ ਨੇ ਅਕਾਪੁਲਕੋ ਦੇ ਬੀਚ ਰਿਜ਼ੋਰਟ ਨੂੰ ਨੁਕਸਾਨ ਪਹੁੰਚਾਇਆ। ਇਸ ਕਾਰਨ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਹੈ।

ਓਟਿਸ ਨਾਂ ਦੇ ਇਸ ਤੂਫ਼ਾਨ ਨੇ ਬੁੱਧਵਾਰ ਨੂੰ ਕੈਟੇਗਰੀ 5 ਦੇ ਤੂਫਾਨ ਦੇ ਰੂਪ 'ਚ ਮੈਕਸੀਕੋ 'ਚ ਤਬਾਹੀ ਮਚਾਈ ਹੈ। ਤੱਟਵਰਤੀ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਹ ਤੂਫ਼ਾਨ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਲੋਕਾਂ ਦੇ ਘਰਾਂ, ਬਾਹਰ ਖੜ੍ਹੇ ਵਾਹਨਾਂ, ਬਿਜਲੀ ਦੇ ਖੰਭਿਆਂ, ਦਰੱਖਤਾਂ ਅਤੇ ਮੋਬਾਈਲ ਟਾਵਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਕਾਰਨ ਸੜਕੀ ਅਤੇ ਹਵਾਈ ਸੰਪਰਕ ਵਿਚ ਵਿਘਨ ਪਿਆ ਹੈ। ਕਰੀਬ 9 ਲੱਖ ਦੀ ਆਬਾਦੀ ਵਾਲਾ ਸ਼ਹਿਰ ਅਕਾਪੁਲਕੋ ਤੂਫਾਨ ਕਾਰਨ ਤਬਾਹ ਹੋ ਗਿਆ ਹੈ। ਸਰਕਾਰ ਨੇ ਕਿਹਾ ਕਿ ਚਾਰ ਲੋਕ ਅਜੇ ਵੀ ਲਾਪਤਾ ਹਨ।   

ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਸਥਿਤ ਮੈਕਸੀਕੋ 'ਚ ਇਸ ਤੂਫ਼ਾਨ ਦੀ ਰਫ਼ਤਾਰ 165 ਮੀਲ ਪ੍ਰਤੀ ਘੰਟਾ ਸੀ। ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਦੇ ਹੋਏ, ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਕਿਹਾ ਕਿ ਅਕਾਪੁਲਕੋ ਨੂੰ ਹੋਇਆ ਨੁਕਸਾਨ ਸੱਚਮੁੱਚ ਵਿਨਾਸ਼ਕਾਰੀ ਸੀ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਹ ਤੂਫ਼ਾਨ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਵੱਡੇ-ਵੱਡੇ ਦਰੱਖਤਾਂ ਨੂੰ ਜੜ੍ਹੋਂ ਪੁੱਟ ਦਿੱਤਾ। ਇੰਨਾ ਹੀ ਨਹੀਂ ਹਸਪਤਾਲ ਅਤੇ ਸਕੂਲਾਂ ਵਿਚ ਪਾਣੀ ਭਰ ਗਿਆ। ਮਰੀਜ਼ਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਪਿਆ। ਤੂਫ਼ਾਨ ਕਾਰਨ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬਹੁਤ ਸਾਰੇ ਲੋਕਾਂ ਨੇ ਤੂਫਾਨ ਦੀ ਭਿਆਨਕਤਾ ਦੀਆਂ ਆਪਣੀਆਂ ਕਹਾਣੀਆਂ ਸੁਣਾਈਆਂ।  

(For more news in Punjabi apart from Hurricane Otis in Mexico, stay tuned to Rozana Spokesman)