ਆਸਟਰੇਲੀਆ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨ ਲਈ ਮਲੇਸ਼ੀਆ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਰਥਿਕ ਵਿਕਾਸ, ਸੁਰੱਖਿਆ, ਸਥਿਰਤਾ ਤੇ ਵਿਸ਼ਵ ਵਿਆਪੀ ਚੁਣੌਤੀਆਂ ‘ਤੇ ਅਪਣੇ ਭਾਈਵਾਲਾਂ ਨਾਲ ਕਰਨਗੇ ਚਰਚਾ

Australian Prime Minister Anthony Albanese leaves for Malaysia for ASEAN and East Asia Summits

ਪਰਥ - 27 ਅਕਤੂਬਰ (ਪਿਆਰਾ ਸਿੰਘ ਨਾਭਾ): ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਮਲੇਸ਼ੀਆ ਲਈ ਇੱਕ ਹਫ਼ਤੇ ਦੀ ਅਪਣੀ ਵਿਦੇਸ਼ੀ ਯਾਤਰਾ ਲਈ ਇਸ ਖੇਤਰ ਵਿੱਚ ਸੁਰੱਖਿਆ ਅਤੇ ਵਪਾਰ 'ਤੇ ਕੇਂਦ੍ਰਿਤ ਕਰਨ ਲਈ ਰਵਾਨਾ ਹੋਏ ।

ਅਲਬਾਨੀਜ਼ ਕੁਆਲਾਲੰਪੁਰ ਵਿੱਚ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ) ਸੰਮੇਲਨ ਮੌਕੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਾਮਲ ਹੋਣਗੇ ਅਤੇ ਫਿਰ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੀਈਸੀ) ਸੰਮੇਲਨ ਲਈ ਦੱਖਣੀ ਕੋਰੀਆ ਜਾਣਗੇ। ਅਲਬਾਨੀਜ਼ ਨੇ ਯਾਤਰਾ ਤੋਂ ਪਹਿਲਾਂ ਬੋਲਦੇ ਹੋਏ ਕਿਹਾ ਕਿ ਉਹ ਆਰਥਿਕ ਵਿਕਾਸ, ਸੁਰੱਖਿਆ, ਸਥਿਰਤਾ 'ਤੇ ਵਿਸ਼ਵ ਵਿਆਪੀ ਚੁਣੌਤੀਆਂ ‘ਤੇ ਅਪਣੇ ਭਾਈਵਾਲ਼ਾਂ ਨਾਲ ਚਰਚਾ ਕਰਨ ਲਈ ਸਿਖਰ ਸੰਮੇਲਨਾਂ ‘ਚ ਸ਼ਾਮਲ ਹੋਣਗੇ ।

ਇਸੇ ਸਮੇਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਏਸ਼ੀਆ ਭਰ ਵਿੱਚ ਆਪਣਾ ਦੌਰਾ ਕਰ ਰਹੇ ਹਨ ।

ਰਾਸ਼ਟਰਪਤੀ ਟਰੰਪ ਮਲੇਸ਼ੀਆ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕਰਨ ਲਈ ਮਲੇਸ਼ੀਆ ਵਿੱਚ ਰੁਕਣਗੇ ਅਤੇ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਹਸਤਾਖਰ ਕੀਤੇ ਜਾ ਰਹੇ ਸ਼ਾਂਤੀ ਸਮਝੌਤੇ ਦੀ ਨਿਗਰਾਨੀ ਕਰਨ ਲਈ ਅਤੇ ਆਸੀਆਨ ਨੇਤਾਵਾਂ ਦੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ । ਉਹ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਸਨੇ ਤਾਕਾਚੀ ਨੂੰ ਮਿਲਣ ਲਈ ਟੋਕੀਓ ਵੀ ਜਾਣਗੇ ।

ਉਨ੍ਹਾਂ ਦਾ ਇਹ ਦੌਰਾ ਦੱਖਣੀ ਕੋਰੀਆ ਵਿੱਚ ਸਮਾਪਤ ਹੋਵੇਗਾ ਜਿੱਥੇ ਉਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਧਦੇ ਵਪਾਰਕ ਤਣਾਅ ਦੇ ਵਿਚਕਾਰ, ਐਪਕ (ਏਪੀਈਸੀ) ਸੰਮੇਲਨ ਤੋਂ ਇਲਾਵਾ, ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕਰਨਗੇ ।

ਆਸੀਆਨ ਸੰਮੇਲਨ ਤੋਂ ਪਹਿਲਾਂ ਬੋਲਦੇ ਹੋਏ,ਮਲੇਸ਼ੀਅਨ ਪ੍ਰਧਾਨ ਮੰਤਰੀ ਅਨਵਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਨੂੰ ਸੁਚਾਰੂ ਬਣਾ ਸਕਣਗੇ ।

ਇਸ ਮੌਕੇ ਅਲਬਾਨੀਜ , ਡੋਨਾਲਡ ਟਰੰਪ ਨਾਲ ਬਿਲਕੁਲ ਉਸੇ ਤਰ੍ਹਾਂ ਸਬੰਧ ਸਥਾਪਤ ਕਰਨਾ ਚਾਹੁੰਦੇ ਹਨ, ਜੋ ਉਹ ਅਪਣੀ ਪਿਛਲੀ ਫੇਰੀ ਦੌਰਾਨ ਵਾਸ਼ਿੰਗਟਨ ਜਾ ਕੇ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤੀ ਨਾਲ ਜੋੜਿਆ ਸੀ । ਉਹ ਜਾਣਦੇ ਹਨ ਕਿ ਅਮਰੀਕਾ ਨਾਲ ਇਸ ਖੇਤਰ ਵਿੱਚ ਸੰਤੁਲਨ ਮਹੱਤਵਪੂਰਨ ਹੈ, ਅਸੀਂ ਸਿਰਫ਼ ਚੀਨ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ।