ਨਸ਼ੇ ’ਚ ਟੱਲੀ ਨੌਜਵਾਨ ਕਰੂਜ਼ ਤੋਂ ਸਮੁੰਦਰ ਵਿੱਚ ਡਿੱਗਿਆ, 15 ਘੰਟੇ ਬਾਅਦ ਮਿਲਿਆ ਜ਼ਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

15 ਘੰਟਿਆਂ ਤੋਂ ਵੱਧ ਸਮੇਂ ਤੱਕ ਪਾਣੀ ਵਿੱਚ ਰਹਿਣ ਤੋਂ ਬਾਅਦ ਵਿਅਕਤੀ ਦਾ ਜ਼ਿੰਦਾ ਹੋਣਾ ਚਮਤਕਾਰ

PHOTO

 

ਨਵੀਂ ਦਿੱਲੀ: ਕਈ ਵਾਰ ਲੋਕ ਜ਼ਿਆਦਾ ਮਸਤੀ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਕਰੂਜ਼ 'ਤੇ ਦੇਖਣ ਨੂੰ ਮਿਲਿਆ। ਇਕ ਯਾਤਰੀ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਉਹ ਸਮੁੰਦਰ 'ਚ ਡਿੱਗ ਗਿਆ ਪਰ ਇਸ ਵਿਅਕਤੀ ਦੀ ਕਿਸਮਤ ਚੰਗੀ ਸੀ ਕਿ 15 ਘੰਟੇ ਪਾਣੀ ਵਿੱਚ ਰਹਿਣ ਤੋਂ ਬਾਅਦ ਵੀ ਉਹ ਬਚ ਗਿਆ।

ਖਬਰਾਂ ਮੁਤਾਬਕ ਮੈਕਸੀਕੋ ਦੀ ਖਾੜੀ ਵਿੱਚ ਇੱਕ ਕਰੂਜ਼ ਜਹਾਜ਼ ਤੋਂ ਲਾਪਤਾ ਇੱਕ ਯਾਤਰੀ ਨੂੰ 15 ਘੰਟੇ ਤੋਂ ਵੱਧ ਸਮੇਂ ਤੱਕ ਸਮੁੰਦਰ ਵਿੱਚ ਰਹਿਣ ਤੋਂ ਬਾਅਦ ਬਚਾ ਲਿਆ ਗਿਆ ਹੈ। ਅਮਰੀਕੀ ਕੋਸਟਗਾਰਡ ਨੇ ਇਹ ਜਾਣਕਾਰੀ ਦਿੱਤੀ। 28 ਸਾਲਾ ਨੌਜਵਾਨ ਬੁੱਧਵਾਰ ਰਾਤ ਨੂੰ ਆਪਣੀ ਭੈਣ ਨਾਲ ਕਾਰਨੀਵਲ ਵੈਲਰ ਜਹਾਜ਼ 'ਤੇ ਇਕ ਬਾਰ ਗਿਆ ਸੀ ਪਰ ਟਾਇਲਟ ਜਾਣ ਤੋਂ ਬਾਅਦ ਵਾਪਸ ਨਹੀਂ ਆਇਆ। ਉਸ ਦੀ ਭੈਣ ਨੇ ਦੱਸਿਆ ਕਿ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।  

ਸਾਰੇ ਜਣੇ ਉਸ ਵਿਅਕਤੀ ਨੂੰ ਲੱਭਣ ਲੱਗ ਪਏ। ਬਚਾਅ ਕਰਮਚਾਰੀਆਂ ਨੇ ਖੇਤਰ ਦੀ ਖੋਜ ਕੀਤੀ ਅਤੇ ਆਖਰਕਾਰ ਵੀਰਵਾਰ ਸ਼ਾਮ ਨੂੰ ਲੁਈਸਿਆਨਾ ਦੇ ਤੱਟ ਤੋਂ ਲਗਭਗ 20 ਮੀਲ (30 ਕਿਲੋਮੀਟਰ) ਦੂਰ ਵਿਅਕਤੀ ਨੂੰ ਦੇਖਿਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਯੂਐਸ ਕੋਸਟ ਗਾਰਡ ਦੇ ਲੈਫਟੀਨੈਂਟ ਸੇਠ ਗ੍ਰਾਸ ਨੇ ਦੱਸਿਆ ਕਿ ਇਹ ਵਿਅਕਤੀ 15 ਘੰਟਿਆਂ ਤੋਂ ਵੱਧ ਸਮੇਂ ਤੱਕ ਪਾਣੀ ਵਿੱਚ ਰਿਹਾ। ਇਹ ਇੱਕ ਚਮਤਕਾਰ ਹੈ। ਗ੍ਰੋਸ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਆਪਣੇ 17 ਸਾਲਾਂ ਦੇ ਕਰੀਅਰ ਵਿੱਚ ਅਜਿਹਾ ਮਾਮਲਾ ਦੇਖਿਆ ਸੀ।