ਚੀਨ ਦੇ ਯੂਨਾਨ 'ਚ ਰੇਲ ਹਾਦਸੇ ਵਿਚ 11 ਰੇਲਵੇ ਕਰਮਚਾਰੀਆਂ ਦੀ ਮੌਤ
2 ਕਰਮਚਾਰੀ ਹੋਏ, ਜ਼ਖ਼ਮੀ ਰੇਲਗੱਡੀ ਨੇ ਪਟੜੀ 'ਤੇ ਕੰਮ ਕਰ ਰਹੇ ਲੋਕਾਂ ਨੂੰ ਮਾਰੀ ਟੱਕਰ
ਚੀਨ ਦੇ ਦੱਖਣੀ ਪ੍ਰਾਂਤ ਯੂਨਾਨ ਵਿੱਚ ਅੱਜ ਸਵੇਰੇ ਇੱਕ ਰੇਲ ਹਾਦਸੇ ਵਿੱਚ ਗਿਆਰਾਂ ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੂਚਾਲ ਨਾਲ ਸਬੰਧਤ ਉਪਕਰਣਾਂ ਦੀ ਜਾਂਚ ਕਰ ਰਹੀ ਇੱਕ ਟੈਸਟ ਟ੍ਰੇਨ ਨੇ ਮਜ਼ਦੂਰਾਂ ਨੂੰ ਕੁਚਲ ਦਿੱਤਾ।
ਇਹ ਹਾਦਸਾ ਕੁਨਮਿੰਗ ਸ਼ਹਿਰ ਦੇ ਲੁਓਯਾਂਗਜ਼ੇਨ ਰੇਲਵੇ ਸਟੇਸ਼ਨ 'ਤੇ ਵਾਪਰਿਆ, ਜਿੱਥੇ ਰੇਲਵੇ ਕਰਮਚਾਰੀ ਟਰੈਕ ਦੇ ਇੱਕ ਮੋੜ ਵਾਲੇ ਹਿੱਸੇ 'ਤੇ ਕੰਮ ਕਰ ਰਹੇ ਸਨ। ਇੱਕ ਰੇਲਗੱਡੀ ਉਸੇ ਟਰੈਕ 'ਤੇ ਆਈ ਅਤੇ ਸਾਰਿਆਂ ਨੂੰ ਕੁਚਲ ਦਿੱਤਾ।
ਚੀਨ ਦੇ ਸਰਕਾਰੀ ਸੀਸੀਟੀਵੀ ਟੀਵੀ ਚੈਨਲ ਦੇ ਅਨੁਸਾਰ, ਟੈਸਟ ਟ੍ਰੇਨ ਨੰਬਰ 55537 ਭੂਚਾਲ ਸੰਬੰਧੀ ਉਪਕਰਣਾਂ ਦੀ ਜਾਂਚ ਕਰਨ ਲਈ ਚੱਲ ਰਹੀ ਸੀ। ਹਾਦਸੇ ਤੋਂ ਤੁਰੰਤ ਬਾਅਦ, ਰੇਲਵੇ ਅਤੇ ਸਥਾਨਕ ਅਧਿਕਾਰੀਆਂ ਨੇ ਐਮਰਜੈਂਸੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਕੁਨਮਿੰਗ ਰੇਲਵੇ ਅਥਾਰਟੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।