Israeli ਪੀਐਮ ਨੇ ਤੀਜੀ ਵਾਰ ਟਾਲ਼ੀ ਭਾਰਤ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੋਸਾਦ ਨੂੰ ਮਿਲਿਆ ਵੱਡੇ ਖ਼ਤਰੇ ਦਾ ਇਨਪੁੱਟ!

Israeli PM postpones India visit for third time

ਇਜ਼ਰਾਇਲ/ਸ਼ਾਹ : ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਸਾਲ ਫਿਰ ਤੋਂ ਆਪਣੀ ਭਾਰਤ ਯਾਤਰਾ ਟਾਲ ਦਿੱਤੀ ਐ। ਇਜ਼ਰਾਇਲੀ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਏ ਕਿ ਦਿੱਲੀ ਵਿਚ ਹੋਏ ਬੰਬ ਧਮਾਕੇ ਤੋਂ ਬਾਅਦ ਨੇਤਨਯਾਹੂ ਦੇ ਭਾਰਤ ਦੌਰੇ ਨੂੰ ਟਾਲ਼ ਦਿੱਤਾ ਗਿਆ ਏ। ਇਹ ਤੀਜਾ ਮੌਕਾ ਏ ਜਦੋਂ ਨੇਤਨਯਾਹੂ ਵੱਲੋਂ ਆਪਣੀ ਭਾਰਤੀ ਯਾਤਰਾ ਨੂੰ ਟਾਲ਼ਿਆ ਗਿਆ ਏ। ਹੁਣ ਅਗਲੇ ਸਾਲ ਕਿਸੇ ਨਵੀਂ ਤਰੀਕ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਭਾਰਤ ਦੌਰੇ ’ਤੇ ਆ ਸਕਣਗੇ, ਜਿਸਦਾ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ। 

ਇਜ਼ਰਾਇਲੀ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ੲੈ ਕਿ ਦਿੱਲੀ ਵਿਚ ਅੱਤਵਾਦੀ ਹਮਲੇ ਅਤੇ ਨੇਤਨਯਾਹੂ ਦੇ ਭਾਰਤ ਦੌਰੇ ਦੇ ਵਿਚਕਾਰ ਸੰਭਾਵਿਤ ਸਬੰਧਾਂ ਨੂੰ ਲੈ ਕੇ ਇਜ਼ਰਾਇਲ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਕੁੱਝ ਮਾਹਿਰਾਂ ਨੇ ਤਾਂ ਇਥੋਂ ਤੱਕ ਆਖ ਦਿੱਤਾ, ਕੀ ਇਸ ਯਾਤਰਾ ਨੂੰ ਨਿਸ਼ਾਨਾ ਬਣਾ ਕੇ ਭਾਰਤੀ ਜ਼ਮੀਨ ’ਤੇ ਇਜ਼ਰਾਇਲੀ ਨੇਤਾਵਾਂ ’ਤੇ ਹਮਲਾ ਕਰਨ ਦੀ ਕੋਈ ਯੋਜਨਾ ਤਾਂ ਨਹੀਂ ਬਣਾਈ ਗਈ ਸੀ? ਹਾਲਾਂਕਿ ਅਜੇ ਤੱਕ ਇਸ ਸਬੰਧੀ ਕੋਈ ਪੁਖ਼ਤਾ ਸਬੂਤ ਹੱਕ ਨਹੀਂ ਲੱਗੇ। 

ਇਜ਼ਰਾਇਲੀ ਮੀਡੀਆ ਦਾ ਕਹਿਣਾ ਏ ਕਿ ਨੇਤਨਯਾਹੂ ਹੁਣ ਆਪਣੀ ਯਾਤਰਾ ਦੇ ਲਈ ਅਗਲੇ ਸਾਲ ਦੀ ਕੋਈ ਨਵੀਂ ਤਰੀਕ ਤੈਅ ਕਰਨ ਦੀ ਕੋਸ਼ਿਸ਼ ਕਰਨਗੇ ਜੋ ਸੁਰੱਖਿਆ ਸਮੀਖਿਆ ’ਤੇ ਨਿਰਭਰ ਕਰੇਗੀ। ਪਹਿਲਾਂ ਉਮੀਦ ਸੀ ਕਿ ਉਹ ਇਸ ਸਾਲ ਦੇ ਅੰਤ ਤੋਂ ਪਹਿਲਾਂ ਭਾਰਤ ਆਉਣਗੇ ਪਰ ਹੁਣ ਇਹ ਸਾਫ਼ ਹੋ ਗਿਆ ਏ ਕਿ ਘੱਟੋ ਘੱਟ ਅਗਲੇ ਕੁੱਝ ਮਹੀਨਿਆਂ ਤੱਕ ਇਹ ਯਾਤਰਾ ਹਾਲੇ ਸੰਭਵ ਨਹੀਂ। ਇਹ ਤੀਜੀ ਵਾਰ ਐ ਜਦੋਂ ਉਨ੍ਹਾਂ ਦੀ ਭਾਰਤ ਯਾਤਰਾ ਮੁਲਤਵੀ ਹੋਈ ਐ। ਇਸ ਤੋਂ ਪਹਿਲਾਂ 9 ਸਤੰਬਰ ਨੂੰ ਇਕ ਦਿਨ ਦੀ ਯਾਤਰਾ ਰੱਦ ਕਰ ਦਿੱਤੀ ਗਈ ਸੀ, ਜਦੋਂ ਇਜ਼ਰਾਇਲ ਵਿਚ ਦੁਬਾਰਾ ਚੋਣਾਂ ਦਾ ਐਲਾਨ ਹੋਇਆ ਸੀ। ਇਸ ਤੋਂ ਇਲਾਵਾ ਅਪ੍ਰੈਲ ਇਲੈਕਸ਼ਨ ਤੋਂ ਪਹਿਲਾਂ ਵੀ ਉਨ੍ਹਾਂ ਨੇ ਪ੍ਰਸਤਾਵਿਤ ਦੌਰਾ ਟਾਲ਼ ਦਿੱਤਾ ਸੀ। ਕੁੱਝ ਲੋਕਾਂ ਵੱਲੋਂ ਇਜ਼ਰਾਇਲੀ ਪੀਐਮ ਦੀ ਯਾਤਰਾ ਕੈਂਸਲ ਹੋਣ ਨੂੰ ਅਲ-ਫਲਾਹ ਯੂਨੀਵਰਸਿਟੀ ਨਾਲ ਜੋੜਿਆ ਜਾ ਰਿਹਾ ਏ, ਇਸ ਲਈ ਸਵਾਲ ਉਠ ਰਹੇ ਨੇ, ਕੀ ਮੋਸਾਦ ਨੂੰ ਕੁੱਝ ਪਤਾ ਹੈ? ਕੀ ਇਜ਼ਰਾਇਲੀ ਪੀਐਮ ਭਾਰਤ ਵਿਚ ਇਸਲਾਮਿਕ ਕੱਟੜ ਪੰਥੀਆਂ ਦੇ ਨਿਸ਼ਾਨੇ ’ਤੇ ਨੇ? ਜੇਕਰ ਅਜਿਹਾ ਹੈ ਤਾਂ ਇਸ ਦੀ ਜਾਣਕਾਰੀ ਮੋਸਾਦ ਨੂੰ ਜ਼ਰੂਰ ਭਾਰਤੀ ਏਜੰਸੀਆਂ ਨਾਲ ਸਾਂਝੀ ਕਰਨੀ ਚਾਹੀਦੀ ਐ। 

ਇਨ੍ਹਾਂ ਖ਼ਦਸ਼ਿਆਂ ਤੋਂ ਇਲਹਾਵਾ ਕੁੱਝ ਘਰੇਲੂ ਰਾਜਨੀਤਕ ਕਾਰਨ ਵੀ ਦੱਸੇ ਜਾ ਰਹੇ ਨੇ। ਮੰਨਿਆ ਜਾ ਰਿਹਾ ਏ ਕਿ ਗਾਜ਼ਾ ਯੁੱਧ ਨੇ ਨੇਤਨਯਾਹੂ ਦੀ ਸੰਸਾਰਕ ਛਵ੍ਹੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਏ ਅਤੇ ਉਹ ਅਲੱਗ-ਅਲੱਗ ਦੇਸ਼ਾਂ ਦਾ ਦੌਰਾ ਕਰਕੇ ਆਪਣੀ ਛਵ੍ਹੀ ਨੂੰ ਫਿਰ ਤੋਂ ਸਹੀ ਕਰਨਾ ਚਾਹੁੰਦੇ ਨੇ ਤਾਂਕਿ ਘਰੇਲੂ ਪੱਧਰ ’ਤੇ ਫ਼ਾਇਦਾ ਹੋ ਸਕੇ। ਉਨ੍ਹਾਂ ਦੀ ਭਾਰਤ ਯਾਤਰਾ ਵੀ ਇਸੇ ਕੋਸ਼ਿਸ਼ ਦਾ ਹਿੱਸਾ ਸੀ। ਜੁਲਾਈ ਵਿਚ ਨੇਤਨਯਾਹੂ ਦੀ ਲਿਕੁਡ ਪਾਰਟੀ ਨੇ ਪੋਸਟਰ ਜਾਰੀ ਕੀਤਾ ਸੀ, ਜਿਸ ਵਿਚ ਉਨ੍ਹਾਂ ਦੀ ਤਸਵੀਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਦਿਖਾਈ ਗਈ ਸੀ। ਅਜਿਹਾ ਘਰੇਲੂ ਸਮਰਥਨ ਵਧਾਉਣ ਦੇ ਲਈ ਕੀਤਾ ਗਿਆ ਸੀ ਪਰ ਦਿੱਲੀ ਦੌਰਾ ਕੈਂਸਲ ਹੋਣਾ ਨੇਤਨਯਾਹੂ ਦੀ ਘਰੇਲੂ ਰਾਜਨੀਤੀ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹੈ।