ਪਾਕਿਸਤਾਨ ਸਰਕਾਰ ਨੇ ਅਤਿਵਾਦ ਖਿਲਾਫ਼ ਲੜਨ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਉਨ੍ਹਾਂ ਨੇ ਅਤਿਵਾਦ ਖਿਲਾਫ ਲੜਨ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਵਿਆਪਕ ਮੁਹਿੰਮ ਨੂੰ ਅਗਲੇ..

Fight terrorism

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਉਨ੍ਹਾਂ ਨੇ ਅਤਿਵਾਦ ਖਿਲਾਫ ਲੜਨ ਤੇ ਉਨ੍ਹਾਂ ਨੂੰ ਖਤਮ ਕਰਨ ਦੀ ਵਿਆਪਕ ਮੁਹਿੰਮ ਨੂੰ ਅਗਲੇ ਸਾਲ ਮਾਰਚ `ਚ ਅੰਜ਼ਾਮ ਦੇਣ ਦਾ ਐਲਾਨ ਕੀਤਾ ਹੈ।

ਗ੍ਰਹਿ ਰਾਜ ਮੰਤਰੀ ਸ਼ਹਿਰਯਾਰ ਖਾਨ ਅਫਰੀਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਅੱਤਵਾਦ ਨੂੰ ਖਤਮ ਕਰਨ ਤੇ ਚਲ ਰਹੇ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਵਿਆਪਕ ਰਾਸ਼ਟਰੀ ਕਾਰਵਾਈ ਯੋਜਨਾ ਲਾਂਚ ਕਰਨ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਇਹ ਫੈਸਲਾ ਸਾਬਕਾ ਸੰਸਦ ਤੇ ਸੀਨੀਅਰ ਸਾਈਦ ਅਲੀ ਰਜਾ ਆਬਿਦੀ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਕੀਤਾ ਗਿਆ ਹੈ। ਪਿਛਲੇ ਇਕ ਮਹੀਨੇ ਦੌਰਾਨ ਸ੍ਰੀ ਆਬਿਦੀ ਚੌਥੇ ਵਿਅਕਤੀ ਹਨ ਜੋ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਏ ਹਨ। ਇਨ੍ਹਾਂ ਘਟਨਾਵਾਂ ਨੇ ਅੱਤਵਾਦ ਦੇ ਖਿਲਾਫ ਦੇਸ਼ ਨੂੰ ਸੋਚਣ `ਤੇ ਮਜ਼ਬੂਰ ਕਰ ਕੀਤਾ ਹੈ।

ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਯੋਜਨਾ ਨੂੰ ਵਧੀਆ ਬਣਾਉਣ ਲਈ ਦੇਸ਼ ਦੇ ਰਾਜਨੀਤਿਕ ਤੇ ਸੈਨਾ ਮੁੱਖੀ ਅਤੇ ਪ੍ਰਮੁੱਖ ਸੁਰੱਖਿਆ ਏਜੰਸੀਆਂ ਦੀ ਮੀਟਿੰਗ `ਚ ਫੈਸਲਾ ਕਰਨਗੇ।