ਐਮਾਜ਼ੋਨ ਨੇ 16,000 ਕਰਮਚਾਰੀਆਂ ਦੀ ਕੀਤੀ ਛਾਂਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਦਿੱਤੀ ਜਾਣਕਾਰੀ

Amazon a angei seni ar angang 16,000 chon angang .

ਨਿਊਯਾਰਕ: ਐਮਾਜ਼ਾਨ ਲਗਭਗ 16,000 ਨੌਕਰੀਆਂ ਵਿਚ ਕਟੌਤੀ ਕਰ ਰਿਹਾ ਹੈ। ਈ-ਕਾਮਰਸ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਬੁਧਵਾਰ  ਨੂੰ ਇਕ ਬਲਾਗ ਪੋਸਟ ਵਿਚ ਇਹ ਜਾਣਕਾਰੀ ਦਿਤੀ। ਇਹ ਛਾਂਟੀ ਅਕਤੂਬਰ ਵਿਚ ਹੋਈ ਛਾਂਟੀ ਤੋਂ ਬਾਅਦ ਹੋਈ ਹੈ। ਉਸ ਸਮੇਂ ਐਮਾਜ਼ੋਨ ਨੇ 14,000 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ।

ਉਨ੍ਹਾਂ ਕਿਹਾ ਕਿ ਅਮਰੀਕਾ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੰਪਨੀ ’ਚ ਨਵੀਂ ਭੂਮਿਕਾ ਦੀ ਤਲਾਸ਼ ਕਰਨ ਲਈ ਪਹਿਲਾਂ 90 ਦਿਨਾਂ ਦਾ ਸਮਾਂ ਦਿਤਾ ਜਾਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੰਪਨੀ ਤੋਂ ਵੱਖ ਹੋਣ ਉਤੇ  ਦਿਤੀ  ਗਈ ਤਨਖਾਹ, ‘ਆਊਟਪਲੇਸਮੈਂਟ’ ਸੇਵਾਵਾਂ ਅਤੇ ਸਿਹਤ ਬੀਮਾ ਲਾਭ ਪ੍ਰਦਾਨ ਕੀਤੇ ਜਾਣਗੇ।