Australia Summer Weather: ਆਸਟਰੇਲੀਆ ਵਿਚ ਰਿਕਾਰਡ ਤੋੜ ਗਰਮੀ, ਤਾਪਮਾਨ 50 ਡਿਗਰੀ ਸੈਲਸੀਅਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Australia Summer Weather: ਆਸਟਰੇਲੀਆ ਵਿਚ ਹੁਣ ਤਕ ਦੀ ਸਭ ਤੋਂ ਭਿਆਨਕ ਗਰਮੀ ਵਿਚਾਲੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲੂ ਚੱਲੀ ਸੀ।

Australia Summer Weather

ਵੈਲਿੰਗਟਨ : ਭਿਆਨਕ ਗਰਮੀ ਨਾਲ ਜੂਝ ਰਹੇ ਆਸਟਰੇਲੀਆ ਦੇ ਕੁਝ ਹਿਸਿਆਂ ਵਿਚ ਬੀਤੇ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਵਿਕਟੋਰੀਆ ਰਾਜ ਦੇ ਪੇਂਡੂ ਕਸਬਿਆਂ ਹੋਪੇਟੂਨ ਅਤੇ ਵਾਲਪੌਪ ਵਿਚ ਸ਼ੁਰੂ ਵਿਚ ਵੱਧ ਤੋਂ ਵੱਧ ਤਾਪਮਾਨ 48.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜੇਕਰ ਰਾਤ ਭਰ ਵਿਚ ਇਸ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ 2009 ਵਿਚ ਸਥਾਪਤ ਰਿਕਾਰਡ ਨੂੰ ਤੋੜ ਦੇਵੇਗਾ।  

ਮੰਗਲਵਾਰ ਦੀ ਤੇਜ਼ ਗਰਮੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਵਿਕਟੋਰੀਆ ਦੇ ਅਧਿਕਾਰੀਆਂ ਨੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਕਿਉਂਕਿ  ਜੰਗਲੀ ਅੱਗ ਬੇਕਾਬੂ ਹੋ ਕੇ ਫੈਲ ਰਹੀ ਹੈ। ਰਾਜ ਦੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਵੀ ਗੰਭੀਰ ਗਰਮੀ ਦਾ ਦੌਰ ਸ਼ੁਰੂ ਹੋ ਗਿਆ।

ਸ਼ਾਇਦ ਤੇਜ਼ ਗਰਮੀ ਦਾ ਸਭ ਤੋਂ ਗੰਭੀਰ ਪ੍ਰਭਾਵ ਮੈਲਬੌਰਨ ਪਾਰਕ ਵਿਚ ਮਹਿਸੂਸ ਕੀਤਾ ਗਿਆ, ਜਿੱਥੇ ਵਧਦੇ ਤਾਪਮਾਨ ਕਾਰਨ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਬਾਹਰ ਆਮ ਭੀੜ ਕਾਫ਼ੀ ਘੱਟ ਗਈ ਸੀ।  ਬੁਧਵਾਰ ਨੂੰ ਤਾਪਮਾਨ ਵਿਚ ਗਿਰਾਵਟ ਆਉਣ ਦੀ ਉਮੀਦ ਹੈ, ਹਾਲਾਂਕਿ ਗਰਮੀ ਦੀ ਲਹਿਰ ਹਫ਼ਤੇ ਦੇ ਅੰਤ ਤਕ ਜਾਰੀ ਰਹਿਣ ਦੀ ਉਮੀਦ ਹੈ। ਆਸਟਰੇਲੀਆ ਵਿਚ ਹੁਣ ਤਕ ਦੀ ਸਭ ਤੋਂ ਭਿਆਨਕ ਗਰਮੀ ਵਿਚਾਲੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲੂ ਚੱਲੀ ਸੀ। (ਏਜੰਸੀ)