ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ ਕਦੇ ਵੀ ਯੂਕਰੇਨ ‘ਤੇ ਹਮਲਾ ਨਾ ਕਰਦਾ- ਡੋਨਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਰੂਸ ਜੋ ਬਿਡੇਨ ਨੂੰ ਢੋਲਕੀ ਵਾਂਗ ਵਜਾ ਰਹੇ ਹਨ'

Donald trump

 

ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਰੂਸ-ਯੂਕਰੇਨ ਯੁੱਧ ਦੇ ਤਾਜ਼ਾ ਅਪਡੇਟਸ 'ਤੇ ਕਾਫੀ ਬਿਆਨਬਾਜ਼ੀ ਕਰ ਰਹੇ ਹਨ। ਲਗਭਗ ਹਰ ਬਿਆਨ ਵਿੱਚ ਉਹ ਰੂਸ ਦੀ ਤਾਰੀਫ ਕਰ ਰਹੇ ਹਨ ਅਤੇ ਅਮਰੀਕਾ-ਨਾਟੋ ਦੀ ਆਲੋਚਨਾ ਕਰ ਰਹੇ ਹਨ।  ਹੁਣ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਤੁਲਨਾ ਵਿੱਚ ਮੂਰਖਤਾਪੂਰਨ ਕੰਮ ਹੈ।

 

 

ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਉਹ ਰਾਸ਼ਟਰਪਤੀ ਹੁੰਦੇ ਤਾਂ ਰੂਸ ਕਦੇ ਵੀ ਯੂਕਰੇਨ 'ਤੇ ਹਮਲਾ ਨਾ ਕਰਦਾ। ਇਸ ਤੋਂ ਪਹਿਲਾਂ ਵੀ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਯੂਕਰੇਨ ਦੇ ਦੋ ਖੇਤਰਾਂ ਦੀ ਆਜ਼ਾਦੀ ਲਈ ਪ੍ਰਤਿਭਾਸ਼ਾਲੀ ਦੱਸਿਆ ਸੀ।

ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਨਫਰੰਸ (CPAC) 'ਚ ਭਾਸ਼ਣ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰੂਸ ਦੀ ਤਾਰੀਫ ਕੀਤੀ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਉਹ 21ਵੀਂ ਸਦੀ ਦੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਰੂਸੀ ਫ਼ੌਜੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਸਮਾਰਟ ਦੇਸ਼ ਸੀ। ਹੁਣ ਅਸੀਂ ਇੱਕ ਮੂਰਖ ਦੇਸ਼ ਹਾਂ। ਟਰੰਪ ਨੇ  ਇਹ ਵੀ ਕਿਹਾ ਕਿ ਆਪਣੇ ਸਿਖਰ ਦੌਰਾਨ ਰੂਸ ਅਮਰੀਕਾ ਦਾ ਸਨਮਾਨ ਕਰਦਾ ਸੀ, ਪਰ ਹੁਣ ਜੋ ਬਿਡੇਨ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਹੈ।

ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਰੂਸ ਜੋ ਬਿਡੇਨ ਨੂੰ ਢੋਲਕੀ ਵਾਂਗ ਵਜਾ ਰਹੇ ਹਨ। ਟਰੰਪ ਨੇ ਆਪਣੇ ਬਿਆਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੱਲ੍ਹ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਪੁਤਿਨ ਸਮਾਰਟ ਹਨ। ਮੈਂ ਕਿਹਾ ਕਿ ਨਿਸ਼ਚਿਤ ਰੂਪ ਨਾਲ ਉਹ ਸਮਾਰਟ ਹਨ, ਉਹਨਾਂ ਨੂੰ ਮੈਂ ਮਿਲਿਆ ਸੀ।