Russia-Ukraine War: ਰਿਪੋਰਟ ਦਾ ਦਾਅਵਾ, 'ਯੂਕਰੇਨ ਦੇ ਰਾਸ਼ਟਰਪਤੀ ਦੀ ਹੱਤਿਆ ਦੀ ਤਾਕ ਵਿਚ ਹੈ ਰੂਸ'

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਸਵੇਰ ਤੋਂ ਹੀ ਕੀਵ ਦੇ ਆਲੇ-ਦੁਆਲੇ ਦੇ ਇਲਾਕੇ 'ਚ ਰੂਸੀ ਹਮਲੇ ਜਾਰੀ ਹਨ।

Russian mercenaries ordered to kill Ukraine’s president

 

ਕੀਵ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਸਵੇਰ ਤੋਂ ਹੀ ਕੀਵ ਦੇ ਆਲੇ-ਦੁਆਲੇ ਦੇ ਇਲਾਕੇ 'ਚ ਰੂਸੀ ਹਮਲੇ ਜਾਰੀ ਹਨ। ਮਿਲੀ ਜਾਣਕਾਰੀ ਅਨੁਸਾਰ ਰੂਸੀ ਫ਼ੌਜੀ ਪੂਰੀ ਤਾਕਤ ਨਾਲ ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਯੂਕਰੇਨ ਨੇ ਵੀ ਰੂਸ ਅੱਗੇ ਗੋਡੇ ਨਾ ਟੇਕਣ ਦਾ ਫ਼ੈਸਲਾ ਕਰ ਲਿਆ ਹੈ।

Volodymyr Zelenskyy

ਇਸ ਦੌਰਾਨ ਬ੍ਰਿਟਿਸ਼ ਅਖਬਾਰ 'ਦਿ ਟਾਈਮਜ਼' ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰੂਸ ਯੂਕਰੇਨ ਦੇ ਰਾਸ਼ਟਰਪਤੀ ਦੀ ਹੱਤਿਆ ਕਰਨ ਦੀ ਤਿਆਰੀ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਕੀਵ 'ਚ 400 ਰੂਸੀ ਅਤਿਵਾਦੀ ਮੌਜੂਦ ਹਨ ਅਤੇ ਉਹਨਾਂ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਹੱਤਿਆ ਕਰਨ ਲਈ ਭੇਜਿਆ ਗਿਆ ਹੈ।

Russia-Ukraine War

ਦੱਸ ਦੇਈਏ ਕਿ ਯੂਕਰੇਨ ਵਿਚ ਰੂਸ ਦਾ ਹਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਰੂਸੀ ਫੌਜ ਨੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਵੱਡੇ ਸ਼ਹਿਰਾਂ 'ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਸ਼ਨੀਵਾਰ ਤੱਕ ਰੂਸੀ ਸੈਨਿਕਾਂ ਦੇ ਹਮਲਿਆਂ 'ਚ ਯੂਕਰੇਨ 'ਚ ਤਿੰਨ ਬੱਚਿਆਂ ਸਮੇਤ 198 ਨਾਗਰਿਕ ਮਾਰੇ ਜਾ ਚੁੱਕੇ ਹਨ, ਜਦਕਿ ਹੁਣ ਤੱਕ 1,684 ਲੋਕ ਜ਼ਖਮੀ ਹੋ ਚੁੱਕੇ ਹਨ।

Russia-Ukraine War

ਇਸ ਦੇ ਨਾਲ ਹੀ ਯੂਕਰੇਨ ਦੇ ਸੈਨਿਕ ਅਤੇ ਲੋਕ ਵੀ ਦੁਸ਼ਮਣਾਂ ਨਾਲ ਮਜ਼ਬੂਤੀ ਨਾਲ ਲੜ ਰਹੇ ਹਨ। ਘੱਟ ਸਾਧਨਾਂ ਕਾਰਨ ਯੂਕਰੇਨ ਦੇ ਰਾਸ਼ਟਰਪਤੀ ਲਗਾਤਾਰ ਦੁਨੀਆ ਦੇ ਦੂਜੇ ਦੇਸ਼ਾਂ ਤੋਂ ਮਦਦ ਮੰਗ ਰਹੇ ਹਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਸ਼ਾਮ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਇਸ ਜੰਗ ਵਿਚ ਅਗਲੇ 24 ਘੰਟੇ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ।