ਮੁਹੰਮਦ ਯੂਨਸ ਨੇ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ
ਬੰਗਲਾਦੇਸ਼ ’ਚ ਇਕ ਵਾਰ ਫਿਰ ਤਖ਼ਤਾਪਲਟ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ
ਬੀਜਿੰਗ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਮੁਲਾਕਾਤ ਕੀਤੀ। ਮੁਹੰਮਦ ਯੂਨਸ ਬੁੱਧਵਾਰ ਨੂੰ ਚੀਨ ਪਹੁੰਚ ਗਏ ਸਨ। ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬੰਗਲਾਦੇਸ਼ ਨੇ ਅਪਣੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਬਦਲ ਦਿਤੀ ਹੈ। ਜਦੋਂ ਕਿ ਬੰਗਲਾਦੇਸ਼ ਪਾਕਿਸਤਾਨ ਨੂੰ ਗਲੇ ਲਗਾ ਰਿਹਾ ਹੈ, ਉਹ ਹੁਣ ਅਜਗਰ ਨੂੰ ਗਲੇ ਲਗਾ ਰਿਹਾ ਹੈ। ਇਹ ਦੋਵੇਂ ਗੱਲਾਂ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ’ਚ ਇਕ ਵਾਰ ਫਿਰ ਤਖ਼ਤਾਪਲਟ ਦੀ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ। ਫ਼ੌਜੀ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ। ਉਥੇ ਹੀ ਵਿਦਿਆਰਥੀ ਫਿਰ ਤੋਂ ਵਿਰੋਧ ਕਰ ਰਹੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦਰਮਿਆਨ ਭਾਰਤ ਮੁਹੰਮਦ ਯੂਨਸ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਮੁਲਾਕਾਤ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਇਨ੍ਹਾਂ ਦੋਹਾਂ ਨੇਤਾਵਾਂ ਦੀ ਮੁਲਾਕਾਤ ਦੇ ਉਦੇਸ਼ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਚੀਨ ਨਾਲ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਚ ਰੁੱਝਿਆ ਹੋਇਆ ਹੈ। ਬੰਗਲਾਦੇਸ਼ ਵਪਾਰ, ਨਿਵੇਸ਼ ਅਤੇ ਖੇਤਰੀ ਵਿਕਾਸ ਲਈ ਖ਼ਾਸ ਤੌਰ ’ਤੇ ਚੀਨ ਵੱਲ ਦੇਖ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮੁੱਖ ਸਲਾਹਕਾਰ ਦੀ ਇਸ ਫੇਰੀ ਤੋਂ ਬੰਗਲਾਦੇਸ਼ ਨੂੰ ਆਰਥਿਕ ਅਤੇ ਵਪਾਰਕ ਖੇਤਰਾਂ ’ਚ ਵਧੇਰੇ ਲਾਭ ਹੋਣ ਦੀ ਸੰਭਾਵਨਾ ਹੈ।