ਟਰੰਪ ਨੇ ਇਤਿਹਾਸਕ ਗੱਲਬਾਤ 'ਤੇ ਕੋਰੀਆਈ ਨੇਤਾਵਾਂ ਨੂੰ ਦਿਤੀ ਮੁਬਾਰਕਵਾਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਨੇਤਾਵਾਂ ਨੂੰ ਉਨ੍ਹਾਂ ਦੀ ਇਤਿਹਾਸਕ ਵਾਰਤਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ...
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਨੇਤਾਵਾਂ ਨੂੰ ਉਨ੍ਹਾਂ ਦੀ ਇਤਿਹਾਸਕ ਵਾਰਤਾ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਕੋਰੀਆਈ ਪ੍ਰਾਯਦੀਪ ਵਿਚ 'ਪੂਰਨ ਪਰਮਾਣੂ ਹਥਿਆਰਬੰਦੀ' ਉਨ੍ਹਾਂ ਦੇ ਟੀਚੇ ਤੋਂ ਉਤਸ਼ਾਹਿਤ ਹਨ।
ਵਾਈਟ ਹਾਊਸ ਵਿਚ ਜਰਮਨ ਚਾਂਸਲਰ ਏਂਜੇਲਾ ਮਾਰਕਲ ਦੇ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਟਰੰਪ ਨੇ ਕਿਹਾ ਕਿ ਮੈਂ ਰਿਪਬਲਿਕ ਆਫ਼ ਕੋਰੀਆ ਨੂੰ ਉਤਰ ਕੋਰੀਆ ਦੇ ਨਾਲ ਉਨ੍ਹਾਂ ਦੀ ਇਤਿਹਾਸਕ ਗੱਲਬਾਤ ਲਈ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਅਤੇ ਅਸੀਂ ਦੱਖਣ ਕੋਰੀਆਈ ਰਾਸ਼ਟਰਪਤੀ ਮੂਨ ਜੇਈ-ਇਨ ਦੇ ਕੋਰੀਆਈ ਪ੍ਰਾਯਦੀਪ ਵਿਚ ਪੂਰਨ ਪਰਮਾਣੂ ਹਥਿਆਰਬੰਦੀ ਦੇ ਮੰਤਰ ਤੋਂ ਉਤਸ਼ਾਹਿਤ ਹਾਂ।
ਉਨ੍ਹਾਂ ਕਿਹਾ ਕਿ ਮੈਂ ਅਗਾਮੀ ਹਫ਼ਤਿਆਂ ਵਿਚ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨ ਵਾਲਾ ਹਾਂ। ਅਸੀਂ ਉਨ੍ਹਾਂ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਕਾਮਯਾਬ ਰਹੇਗੀ।
ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਅਤੇ ਦੱਖਣ ਕੋਰੀਆਈ ਰਾਸ਼ਟਰਪਤੀ ਮੂਨ ਜੇਈ ਇਨ ਨੇ ਸ਼ੁਕਰਵਾਰ ਨੂੰ ਅੰਤਰ ਕੋਰੀਆਈ ਸ਼ਿਖ਼ਰ ਵਾਰਤਾ ਦੌਰਾਨ ਕੋਰੀਆਈ ਪ੍ਰਾਯਦੀਪ ਵਿਚ ਇਕ ਸਥਾਈ ਸ਼ਾਂਤੀ ਸਮਝੌਤੇ ਅਤੇ ਪੂਰਨ ਪਰਮਾਣੂ ਹਥਿਆਰਬੰਦੀ 'ਤੇ ਸਹਿਮਤੀ ਪ੍ਰਗਟਾਈ ਸੀ।
ਟਰੰਪ ਨੇ ਉਤਰ ਕੋਰੀਆ 'ਤੇ ਜ਼ਿਆਦਾਤਰ ਦਬਾਅ ਮੁਹਿੰਮ ਵਿਚ ਸਾਥ ਦੇਣ ਲਈ ਏਂਜੇਲਾ ਮਾਰਕਲ ਦਾ ਵੀ ਧੰਨਵਾਦ ਕੀਤਾ।