ਪੱਗ ਨਹੀਂ ਉਤਾਰੀ, ਫਰਾਂਸ ਛੱਡ ਦਿੱਤਾ
ਅੰਬਾਲਾ ਦਾ ਇਕ ਸਿੱਖ ਬਜ਼ੁਰਗ ਰਣਜੀਤ ਸਿੰਘ 25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ ਫਰਾਂਸ ਗਿਆ ਸੀ
France Left for Turban
28 ਮਈ, (ਏਜੰਸੀ), ਅੰਬਾਲਾ ਦਾ ਇਕ ਸਿੱਖ ਬਜ਼ੁਰਗ ਰਣਜੀਤ ਸਿੰਘ 25 ਸਾਲ ਪਹਿਲਾਂ ਬਿਹਤਰ ਰੁਜ਼ਗਾਰ ਲਈ ਫਰਾਂਸ ਗਿਆ ਸੀ ਪ੍ਰੰਤੂ ਉਥੇ ਪੱਗ ਲਾਹੁਣ ਦੀ ਸ਼ਰਤ ਹੋਣ ਕਾਰਨ ਆਖਰਕਾਰ ਉਸ ਨੂੰ ਭਾਰਤ ਪਰਤਣਾ ਪਿਆ। ਫਰਾਂਸ ਵਿੱਚ ਉਸ ਨੂੰ ਸ਼ਨਾਖ਼ਤੀ ਕਾਰਡ ਨਵਿਆਉਣ ਲਈ ਫੋਟੋ ਖਿਚਵਾਉਣ ਵਾਸਤੇ ਪੱਗ ਉਤਾਰਨ ਲਈ ਕਿਹਾ ਗਿਆ ਸੀ। ਉਹ ਪੱਗ ਉਤਾਰਨ ਲਈ ਤਿਆਰ ਨਹੀਂ ਹੋਇਆ ਤੇ ਉਸ ਨੂੰ ਇਸ ਦਾ ਨੁਕਸਾਨ ਉਠਾਉਣਾ ਪਿਆ।
ਰਣਜੀਤ ਸਿੰਘ ਨੇ ਫਰਾਂਸ ਸਰਕਾਰ ਦੇ ਖ਼ਿਲਾਫ਼ ਪ੍ਰਸ਼ਾਸਨਿਕ ਟ੍ਰਿਬਿਊਨਲ ਵਿੱਚ ਕੇਸ ਦਰਜ ਕੀਤਾ। ਇਸ ਪਿੱਛੋਂ ਉਹ ਯੂਰਪ ਦੇ ਮਨੁੱਖੀ ਅਧਿਕਾਰ ਕੋਰਟ ਵਿੱਚ ਮਾਮਲਾ ਲੈ ਕੇ ਗਿਆ ਪਰ ਕਾਮਯਾਬੀ ਨਹੀਂ ਮਿਲੀ। ਆਖਰੀ ਯਤਨ ਵਜੋਂ ਉਸ ਨੇ ਸੰਯੁਕਤ ਰਾਸ਼ਟਰ ਦਾ ਦਰਵਾਜ਼ਾ ਖੜਕਾਇਆ।