ਲੋੜਵੰਦ ਬੱਚਿਆਂ ਲਈ ਸਿੱਖ ਮਹਿਲਾ ਨੇ ਸਾਰੀ ਕਮਾਈ ਕੀਤੀ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਨਿਕਾ ਕੌਰ 'ਕੀਰਤਨ ਫਾਰ ਕੋਜ਼ਜ਼' ਰਾਹੀਂ ਲੋੜਵੰਦ ਬੱਚਿਆਂ ਦੀ ਮਦਦ ਲਈ ਧੰਨ ਇਕੱਠਾ ਕਰਦੀ ਹੈ

Manika Kaur

ਮੈਲਬਾਰਨ— ਬੱਚਿਆਂ ਦੀ ਸਿੱਖਿਆ ਲਈ ਆਪਣੀ ਸਾਰੀ ਕਮਾਈ ਦਾਨ ਕਰਨ ਵਾਲੀ ਮਨਿਕਾ ਕੌਰ ਆਸਟ੍ਰੇਲੀਆ ਵਿਚ ਜਨਮੀ ਹੈ ਅਤੇ ਦੁਬਈ ਵਿਖੇ ਰਹਿੰਦੀ ਹੈ। ਮਨਿਕਾ ਕੌਰ ਦੀ ਪਹਿਲਕਦਮੀ 'ਕੀਰਤਨ ਫਾਰ ਕੋਜ਼ਜ਼' ਸੰਸਥਾ ਹੈ, ਜਿਸ ਰਾਹੀਂ ਉਹ ਲੋੜਵੰਦ ਬੱਚਿਆਂ ਦੀ ਮਦਦ ਲਈ ਧੰਨ ਇਕੱਠਾ ਕਰਦੀ ਹੈ। ਉਸ ਨੇ ਆਪਣੀ ਪਹਿਲੀ ਐਲਬਮ 2013 'ਚ ਰਿਲੀਜ਼ ਕੀਤੀ। ਆਸਟ੍ਰੇਲੀਆ ਦੇ ਮੈਲਬਾਰਨ 'ਚ ਜਨਮੀ ਮਨਿਕਾ ਮੁੱਢ ਤੋਂ ਹੀ ਆਧਿਆਤਮਕ ਅਤੇ ਸੰਗੀਤ ਦੇ ਮਾਹੌਲ 'ਚ ਰਹੀ ਹੈ। ਲਗਾਤਾਰ ਭਾਰਤ ਦੀ ਯਾਤਰਾਵਾਂ ਦੌਰਾਨ ਉਸ ਨੂੰ ਗਰੀਬਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਜਿਸ ਨੂੰ ਹੁਣ ਉਹ ਆਪਣੇ ਸੰਗੀਤ ਰਾਹੀਂ ਬਿਆਨ ਕਰਦੀ ਹੈ। ਹੁਣ ਤਕ ਉਸ ਦੇ ਸੰਗੀਤ ਨੇ ਗੁਰੂ ਘਰਾਂ ਲਈ ਫੰਡ ਇਕੱਠਾ ਕੀਤਾ ਅਤੇ ਮੌਜੂਦ ਸਮੇਂ ਉਹ ਭਾਰਤ ਦੇ ਪੰਜਾਬ ਸੂਬੇ 'ਚ ਬੱਚਿਆਂ ਦੀ ਭਲਾਈ ਲਈ ਚਲਾਏ ਜਾਂ ਰਹੇ ਇਕ ਪ੍ਰੋਗਰਾਮ ਦਾ ਸਮਰਥਨ ਕਰ ਰਹੀ ਹੈ। 


ਮਨਿਕਾ ਕੌਰ ਨੇ ਲੋੜਵੰਦਾਂ ਦੀ ਮਦਦ ਲਈ 'ਕੀਰਤਨ ਫਾਰ ਕੋਜ਼ਜ਼' ਨਾਂ ਦਾ ਗੈਰ-ਮੁਨਾਫਾ ਸੰਗਠਨ ਬਣਾਇਆ ਹੈ। ਉਸ ਨੇ ਕਿਹਾ ਕਿ ਸਾਡਾ ਨਿਸ਼ਾਨਾ ਸ਼ਰਧਾਮਈ ਖੂਬਸੂਰਤ ਸੰਗੀਤ ਬਣਾਉਣਾ ਹੈ, ਜਿਸ ਰਾਹੀ ਸੁਣਨ ਵਾਲਿਆਂ ਲਈ ਸ਼ਾਂਤਮਈ ਵਾਤਾਵਰਣ ਪੈਦਾ ਹੋ ਸਕੇ। ਇਸ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਸਿੱਖਿਆ, ਘਰ ਅਤੇ ਕੰਮ ਦੇ ਕੇ ਪਛੜੇ ਹੋਏ ਭਾਈਚਾਰੀਆਂ ਨੂੰ ਉਪਰ ਚੁੱਕਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ। ਮਨਿਕਾ ਕੌਰ ਨੇ ਕਿਹਾ ਕਿ ਉਸ ਦੇ ਸੰਗੀਤਕ ਕਿੱਤੇ ਦੀ ਸਾਰੀ ਕਮਈ ਸਿੱਧੇ ਤੌਰ 'ਤੇ 'ਕੀਰਤਨ ਫਾਰ ਕੋਜ਼ਜ਼' ਸੰਗਠਨ ਦੇ ਕੰਮ ਲਈ ਚਲੀ ਜਾਂਦੀ ਹੈ। ਇਹ ਸੰਗਠਨ ਲੋੜਵੰਦ ਬੱਚਿਆਂ ਦੀ ਸਿੱਖਿਆ 'ਚ ਮਦਦ ਕਰਦੀ ਹੈ ਤਾਂ ਜੋ ਉਹ ਪੜ੍ਹ-ਲਿਖ ਕੇ ਆਪਣੀ ਜ਼ਿੰਦਗੀ ਬਣਾ ਸਕਣ।