ਪੰਜ ਭਾਰਤੀ ਸ਼ਾਂਤੀ ਰਖਿਅਕਾਂ ਨੂੰ ਮਿਲੇਗਾ ਮਰਨ ਉਪਰੰਤ ਸੰਯੁਕਤ ਰਾਸ਼ਟਰ ਦਾ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜ ਭਾਰਤੀ ਸ਼ਾਂਤੀ ਰੱਖਿਅਕਾਂ ਸਮੇਤ 83 ਫ਼ੌਜੀਆਂ, ਪੁਲਿਸ ਦੇ ਗ਼ੈਰ ਫ਼ੌਜੀ ਮੁਲਾਜ਼ਮਾਂ ਨੂੰ ਮਰਨ ਉਪਰੰਤ ਮਿਆਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਇਸ ਹਫ਼ਤੇ ਸਨਮਾਨਤ ਕੀਤਾ ਜਾਵੇਗਾ।

File Photo

ਸੰਯੁਕਤ ਰਾਸ਼ਟਰ, 27 ਮਈ : ਪੰਜ ਭਾਰਤੀ ਸ਼ਾਂਤੀ ਰੱਖਿਅਕਾਂ ਸਮੇਤ 83 ਫ਼ੌਜੀਆਂ, ਪੁਲਿਸ ਦੇ ਗ਼ੈਰ ਫ਼ੌਜੀ ਮੁਲਾਜ਼ਮਾਂ ਨੂੰ ਮਰਨ ਉਪਰੰਤ ਮਿਆਰੀ ਸੰਯੁਕਤ ਰਾਸ਼ਟਰ ਮੈਡਲ ਨਾਲ ਇਸ ਹਫ਼ਤੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮਾਂ ’ਚ ਹਿੱਸਾ ਲੈਂਦੇ ਹੋਏ ਪਿਛਲੇ ਸਾਲ ਅਪਣੀ ਜਾਨ ਕੁਰਬਾਨ ਕਰ ਦਿਤੀ ਸੀ। ਦਸਣਯੋਗ ਹੈ ਕਿ ਮੈਡਲ ਦਾ ਨਾਂ ਸੰਯੁਕਤ ਰਾਸ਼ਟਰ ਦੇ ਦੂਜੇ ਸਕੱਤਰ ਜਨਰਲ ਦੇ ਨਾਂ ’ਤੇ ਰਖਿਆ ਗਿਆ ਹੈ। ਇਨ੍ਹਾਂ ਦੀ 1961 ’ਚ ਇਕ ਭੇਤਭਰੇ ਹਵਾਈ ਹਾਦਸੇ ’ਚ ਮੌਤ ਹੋ ਗਈ ਸੀ। ਬਾਅਦ ’ਚ ਇਨ੍ਹਾਂ ਨੂੰ ਮਰਨ ਉਪਰੰਤ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

 ਦੱਖਣੀ ਸੂਡਾਨ ’ਚ ਸੰਯੁਕਤ ਰਾਸ਼ਟਰ ਦੇ ਮਿਸ਼ਨ ’ਚ ਸੇਵਾ ਦੇਣ ਵਾਲੇ ਮੇਜਰ ਰਵੀ ਇੰਦਰ ਸਿੰਘ ਸੰਧੂ ਤੇ ਸਾਰਜੈਂਟ ਲਾਲ ਮਨੋਤਰਾ ਤਰਸੇਮ, ਲਿਬਨਾਨ ’ਚ ਸੰਯੁਕਤ ਰਾਸ਼ਟਰ ਅੰਤ੍ਰਿਮ ਫ਼ੋਰਸ ’ਚ ਸਾਰਜੈਂਟ ਰਮੇਸ਼ ਸਿੰਘ, ਯੂਐੱਨ ਡਿਸਐਂਗੇਜਮੈਂਟ ਆਬਜ਼ਰਵਰ ਫ਼ੋਰਸ ’ਚ ਕੰਮ ਕਰਨ ਵਾਲੇ ਪੀ ਜੌਨਸਨ ਬੇਕ ਤੇ ਕਾਂਗੋ ’ਚ ਸੰਯੁਕਤ ਰਾਸ਼ਟਰ ਦੇ ਮਿਸ਼ਨ ’ਚ ਕੰਮ ਕਰਨ ਵਾਲੇ ਐਡਵਰਡ ਏ ਪਿੰਟੋ ਨੂੰ 29 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ’ਤੇ ਮਰਨ ਉਪਰੰਤ ਦੈਗ ਹੈਮਰਸਕੋਲਦ ਮੈਡਲ ਦਿਤਾ ਜਾਵੇਗਾ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ 1948 ਦੇ ਬਾਅਦ ਜਾਨ ਗੁਆਉਣ ਵਾਲੇ ਸਾਰੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨੂੰ ਫੁੱਲ ਭੇਟ ਕਰਨਗੇ। ਇਸ ਦੇ ਬਾਅਦ ਉਹ ਇਕ ਸਮਾਗਮ ਦੀ ਅਗਵਾਈ ਕਰਨਗੇ, ਜਿਸ ਵਿਚ 2019 ’ਚ ਡਿਊਟੀ ਕਰਦੇ ਹੋਏ ਜਾਨ ਗੁਆਉਣ ਵਾਲੇ 83 ਫ਼ੌਜੀ, ਪੁਲਿਸ ਤੇ ਗ਼ੈਰ ਫ਼ੌਜੀ ਸ਼ਾਂਤੀ ਰੱਖਿਅਕਾਂ ਨੂੰ ਮਰਨ ਉਪਰੰਤ ਮਿਆਰੀ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਵਿਸ਼ਵ ਸੰਗਠਨ ਨੇ ਕਿਹਾ ਕਿ ਇਸ ਸਾਲ ਸ਼ਾਂਤੀ ਰੱਖਿਅਕਾਂ ਦੀਆਂ ਚੁਣੌਤੀਆਂ ਤੇ ਖ਼ਤਰੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹਨ ਕਿਉਂਕਿ ਨਾ ਸਿਰਫ਼ ਉਹ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ ਬਲਕਿ ਅਪਣੀ ਤਾਇਨਾਤੀ ਵਾਲੇ ਦੇਸ਼ਾਂ ’ਚ ਲੋਕਾਂ ਦੀ ਰੱਖਿਆ ਵੀ ਕਰ ਰਹੇ ਹਨ। ਕੋਰੋਨਾ ਦੇ ਖ਼ਤਰੇ ਦੇ ਬਾਵਜੂਦ ਉਹ ਪੂਰੀ ਸਮਰਥਾ ਨਾਲ ਅਪਣੀ ਮੁਹਿੰਮ ਚਲਾ ਰਹੇ ਹਨ ਤੇ ਸਰਕਾਰਾਂ ਤੇ ਸਥਾਨਕ ਆਬਾਦੀ ਦਾ ਸਹਿਯੋਗ ਕਰ ਰਹੇ ਹਨ। (ਏਜੰਸੀ