Cholera outbreak in Sudan: ਸੁਡਾਨ ’ਚ ਹੈਜ਼ਾ ਫੈਲਣ ਨਾਲ ਇਕ ਹਫ਼ਤੇ ’ਚ ਹੋਈਆਂ 170 ਤੋਂ ਵੱਧ ਮੌਤਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

Cholera outbreak in Sudan: 2500 ਤੋਂ ਵੱਧ ਲੋਕ ਹੋਏ ਬਿਮਾਰ, ਤੇਜ਼ੀ ਨਾਲ ਵੱਧ ਰਹੇ ਮਾਮਲੇ

Cholera outbreak in Sudan kills more than 170 in a week

 

Cholera outbreak in Sudan: ਸੁਡਾਨ ਵਿੱਚ ਹੈਜ਼ਾ ਫੈਲਣ ਕਾਰਨ ਪਿਛਲੇ ਹਫ਼ਤੇ ਘੱਟੋ-ਘੱਟ 172 ਲੋਕਾਂ ਦੀ ਮੌਤ ਹੋ ਗਈ ਹੈ ਅਤੇ 2,500 ਤੋਂ ਵੱਧ ਬਿਮਾਰ ਪਾਏ ਗਏ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਅਧਿਕਾਰੀਆਂ ਅਨੁਸਾਰ, ਰਾਜਧਾਨੀ ਖਾਰਤੂਮ ਅਤੇ ਗੁਆਂਢੀ ਸ਼ਹਿਰ ਓਮਦੁਰਮਨ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਤਰੀ ਕੋਰਡੋਫਾਨ, ਸੇਨਾਰ, ਗਾਜ਼ੀਰਾ, ਵ੍ਹਾਈਟ ਨੀਲ ਅਤੇ ਨੀਲ ਪ੍ਰਾਂਤਾਂ ਵਿੱਚ ਵੀ ਲਾਗਾਂ ਦੀ ਪੁਸ਼ਟੀ ਹੋਈ ਹੈ।

‘ਡਾਕਟਰ ਵਿਦਾਊਟ ਬਾਰਡਰਜ਼’ (ਐਮਐਸਐਫ਼) ਲਈ ਸੁਡਾਨ ਕੋਆਰਡੀਨੇਟਰ ਜੋਇਸ ਬੇਕਰ ਨੇ ਕਿਹਾ ਕਿ ਮਈ ਦੇ ਮੱਧ ਤੋਂ ਲਾਗ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਪਿਛਲੇ ਹਫ਼ਤੇ ਹੀ ਐਮਐਸਐਫ਼ ਟੀਮਾਂ ਨੇ 2,000 ਤੋਂ ਵੱਧ ਸ਼ੱਕੀ ਮਰੀਜ਼ਾਂ ਦਾ ਇਲਾਜ ਕੀਤਾ। ਉਨ੍ਹਾਂ ਦਸਿਆ ਕਿ ਓਮਦੁਰਮਨ ਵਿੱਚ ਐਮਐਸਐਫ ਕੇਂਦਰਾਂ ’ਚ ਮਰੀਜ਼ਾਂ ਦੀ ਵੱਡੀ ਭੀੜ ਹੈ ਅਤੇ ‘‘ਸਥਿਤੀ ਬਹੁਤ ਚਿੰਤਾਜਨਕ ਹੈ’’। ਬਹੁਤ ਸਾਰੇ ਮਰੀਜ਼ ਦੇਰ ਨਾਲ ਪਹੁੰਚ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੋ ਰਿਹਾ ਹੈ।

ਸੁਡਾਨ ਦੇ ਸਿਹਤ ਮੰਤਰੀ ਹੈਥਮ ਇਬਰਾਹਿਮ ਨੇ ਕਿਹਾ ਕਿ ਪਿਛਲੇ ਚਾਰ ਹਫ਼ਤਿਆਂ ਤੋਂ ਖਾਰਤੂਮ ਖੇਤਰ ਵਿੱਚ ਹਰ ਹਫ਼ਤੇ 600-700 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹੈਜ਼ਾ ਇੱਕ ਬਹੁਤ ਹੀ ਖ਼ਤਰਨਾਕ ਪਾਣੀ ’ਚ ਫੈਲਣ ਵਾਲੀ ਬਿਮਾਰੀ ਹੈ, ਜੋ ਗੰਭੀਰ ਦਸਤ ਅਤੇ ਡੀਹਾਈਡਰੇਸ਼ਨ ਦਾ ਕਾਰਨ ਬਣਦੀ ਹੈ ਅਤੇ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਘੰਟਿਆਂ ਦੇ ਅੰਦਰ ਘਾਤਕ ਹੋ ਸਕਦੀ ਹੈ।

(For more news apart from Sudan Latest News, stay tuned to Rozana Spokesman)