ਪਾਕਿਸਤਾਨ 'ਚ ਪਹਿਲਾ ਨੇਤਰਹੀਣ ਜੱਜ ਨਿਯੁਕਤ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ 'ਚ ਇਕ ਨੇਤਰਹੀਣ ਵਕੀਲ ਨੂੰ ਜੱਜ ਵਜੋਂ ਸਹੁੰ ਚੁਕਾਈ ਗਈ। ਜਿਉ ਟੀ.ਵੀ. ਦੀ ਖ਼ਬਰ ਮੁਤਾਬਕ ਯੂਸੁਫ਼ ਸਲੀਮ ਨੂੰ ਪਹਿਲਾਂ ...
Yousuf Salim
ਇਸਲਾਮਾਬਾਦ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ 'ਚ ਇਕ ਨੇਤਰਹੀਣ ਵਕੀਲ ਨੂੰ ਜੱਜ ਵਜੋਂ ਸਹੁੰ ਚੁਕਾਈ ਗਈ। ਜਿਉ ਟੀ.ਵੀ. ਦੀ ਖ਼ਬਰ ਮੁਤਾਬਕ ਯੂਸੁਫ਼ ਸਲੀਮ ਨੂੰ ਪਹਿਲਾਂ ਇਹ ਅਹੁਦਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ, ਪਰ ਮੁੱਖ ਜੱਜ ਮੀਆਂ ਨਿਸਾਰ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਜੱਜ ਬਣਾਇਆ ਗਿਆ ਹੈ। ਯੂਸੁਫ਼ ਸਲੀਮ ਉਨ੍ਹਾਂ 21 ਸਿਵਲ ਜੱਜਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਲਾਹੌਰ ਹਾਈ ਕੋਰਟ 'ਚ ਅਹੁਦਾ ਕਬੂਲਿਆ ਹੈ।
ਇਸ ਮੌਕੇ ਅਦਾਲਤ ਦੇ ਚੀਫ਼ ਜਸਟਿਸ ਮੁਹੰਮਦ ਯਾਵਰ ਅਲੀ ਨੇ ਉਮੀਦ ਜਤਾਈ ਕਿ ਸਾਰੇ ਜੱਜ ਅਪਣੀ ਜ਼ਿੰਮੇਦਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਤਹਿਤ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਡਰ ਦੇ ਨਿਆਂ ਦੇਣਾ ਚਾਹੀਦਾ ਹੈ। (ਏਜੰਸੀ)