ਫਿਰ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰੇਗੀ ਮੇਲਾਨੀਆ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਇਸ ਹਫ਼ਤੇ ਫਿਰ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰੇਗੀ। ਮੇਲਾਨੀਆ ਦੀ ਇਹ ਮੁਲਾਕਾਤ ਸੰਸਦ ...

Melania Trump

ਵਾਸ਼ਿੰਗਟਨ,ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਇਸ ਹਫ਼ਤੇ ਫਿਰ ਗ਼ੈਰ-ਦਸਤਾਵੇਜ਼ੀ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰੇਗੀ। ਮੇਲਾਨੀਆ ਦੀ ਇਹ ਮੁਲਾਕਾਤ ਸੰਸਦ ਮੈਂਬਰਾਂ ਵਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਤਿਆਰ ਕੀਤੇ ਜਾਣ ਦੇ ਮੱਦੇਨਜ਼ਰ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਮੇਲਾਨੀਆ ਦੇ ਪਤੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਹਾਲ ਪ੍ਰਵਾਸੀ ਪਰਵਾਰਾਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੇ ਅਪਣੇ ਵਿਵਾਦਮਈ ਫ਼ੈਸਲੇ 'ਤੇ ਰੋਕ ਲਗਾ ਦਿਤੀ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ

ਕਿ ਟਰੰਪ ਪ੍ਰਸ਼ਾਸਨ ਪੁਰਾਣੀ ਨੀਤੀ ਦੌਰਾਨ ਅਪਣੇ ਪਰਵਾਰਾਂ ਤੋਂ ਵੱਖ ਕੀਤੇ ਗਏ 2300 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਪਰਵਾਰਾਂ ਨਾਲ ਕਿਵੇਂ ਮਿਲਾਉਣਗੇ।
ਜ਼ਿਕਰਯੋਗ ਹੈ ਕਿ ਮੇਲਾਨੀਆ ਦੇ ਵੀਰਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ, ਪਰ ਉਨ੍ਹਾਂ ਦੀ ਜੈਕਟ ਕਾਰਨ ਉਨ੍ਹਾਂ ਦੀ ਇਸ ਮੁਲਾਕਾਤ ਨੂੰ ਜ਼ਿਆਦਾ ਤਵੱਜੋ ਨਹੀਂ ਮਿਲੀ। ਉਨ੍ਹਾਂ ਨੇ ਹਰੇ ਰੰਗ ਦੀ ਇਕ ਜੈਕਟ ਪਾਈ ਹੋਈ ਸੀ, ਜਿਸ 'ਤੇ ਚਿੱਟੇ ਰੰਗ ਨਾਲ ਲਿਖਿਆ ਸੀ, ''ਮੈਂ ਬਿਲਕੁਲ ਵੀ ਪਰਵਾਹ ਨਹੀਂ ਕਰਦੀ। ਕੀ ਤੁਸੀਂ ਕਰਦੇ ਹੋ?'' (ਪੀਟੀਆਈ)