ਨਵਾਜ਼ ਸ਼ਰੀਫ਼ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਹੋਰ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ 70 ਸਾਲਾ ਸ਼ਰੀਫ਼ ਵਿਰੁਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਪਰ ਉਹ ਅਜੇ ਇਲਾਜ ਕਰਾਉਣ ਲਈ ਲੰਡਨ ਵਿਚ ਹਨ।

Nawaz Sharif

ਲਾਹੌਰ, 27 ਜੂਨ : ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਤਕਰੀਬਨ 34 ਸਾਲ ਪਹਿਲਾਂ ਪੰਜਾਬ ਸੂਬੇ ਵਿਚ ਜ਼ਮੀਨ ਦੀ ਗ਼ੈਰ ਕਾਨੂੰਨੀ ਵੰਡ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਹੋਰ ਤਿੰਨ ਲੋਕਾਂ ਦੇ ਵਿਰੁਧ ਭ੍ਰਿਸ਼ਟਾਚਾਰ ਦਾ ਇਕ ਮਾਮਲਾ ਦਰਜ ਕੀਤਾ ਹੈ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹੇ 70 ਸਾਲਾ ਸ਼ਰੀਫ਼ ਵਿਰੁਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ ਪਰ ਉਹ ਅਜੇ ਇਲਾਜ ਕਰਾਉਣ ਲਈ ਲੰਡਨ ਵਿਚ ਹਨ।

ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਸ਼ਰੀਫ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਕਿਸੇ ਵੀ ਸਨਮਾਨ ਅਤੇ ਸਵਾਲਾਂ ਦਾ ਜਵਾਬ ਨਹੀਂ ਦਿਤਾ, ਇਸ ਲਈ ਉਨ੍ਹਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿਤਾ ਗਿਆ ਹੈ ਅਤੇ ਬਿਊਰੋ ਨੇ ਉਸ ਨੂੰ ਘੋਸ਼ਿਤ ਅਪਰਾਧੀ ਕਰਾਰ ਦੇਣ ਲਈ ਜਵਾਬਦੇਹੀ ਅਦਾਲਤ ਦਾ ਰੁਖ਼ ਕੀਤਾ ਹੈ। ਅਜਿਹਾ ਦੋਸ਼ ਹੈ ਕਿ 1986 ਵਿਚ ਜਦ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਨਿਯਮਾਂ ਦਾ ਉਲੰਘਣ ਕਰ ਕੇ ਮੀਰ ਸ਼ਕੀਲੁਰ ਰਹਿਮਾਨ ਨੂੰ ਲਾਹੌਰ ਵਿਚ 54 ਕਨਾਲ ਜ਼ਮੀਨ ਵੰਡੀ ਸੀ। ਰਹਿਮਾਨ ਨੂੰ 12 ਮਾਰਚ ਨੂੰ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਦੇ ਬਾਅਦ ਤੋਂ ਉਹ ਨਿਆਂਇਕ ਰਿਮਾਂਡ 'ਤੇ ਹਨ।   (ਪੀਟੀਆਈ)